ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਵਿੱਚ ਚੋਣਾਂ ਉਪਰੰਤ ਕਾਂਗਰਸੀ ਆਗੂ ਮੁੜ ਸਰਗਰਮ (congressmen again become active)ਹੁੰਦੇ ਦਿਖਾਈ ਦੇ ਰਹੇ ਹਨ। ਬੀਤੇ ਦਿਨ ਜਿੱਥੇ ਸਾਬਕਾ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ (ex president navjot sidhu) ਨੇ ਕਪੂਰਥਲਾ ਵਿਖੇ ਕੁਝ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਇੱਕ ਮੀਟਿੰਗ ਕੀਤੀ, ਉਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ (mp manish tiwari)ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ ਦੀ ਸੂਬਾਈ ਲੀਡਰਸ਼ਿੱਪ ਵਿੱਚ ਫੇਰਬਦਲ ਅਤੇ ਟਿਕਟਾਂ ਦੀ ਵੰਡ (raise question on leadership changing and ticket allocation)ਨੂੰ ਲੈ ਕੇ ਹਾਈਕਮਾਂਡ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ (manish tiwari takes on high command)ਹੈ।
ਕੈਪਟਨ ਦੇ ਹੱਕ ਵਿੱਚ ਆਏ ਤਿਵਾੜੀ:ਇਸ ਵਾਰ ਮਨੀਸ਼ ਤਿਵਾੜੀ ਸਿੱਧੇ ਤੌਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ex chief minister captain amrinder singh) ਦੇ ਹੱਕ ਵਿੱਚ ਨਿਤਰਦੇ ਨਜ਼ਰ ਆਏ ਹਨ। ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਕਾਂਗਰਸ ਹਾਈਕਮਾਂਡ ਮੂਹਰੇ ਸੁਆਲ ਖੜ੍ਹਾ ਕੀਤਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦਾ ਫੈਸਲਾ ਸਹੀ ਸੀ। ਕੈਪਟਨ ਦੀ ਹਮਾਇਤ ਵਿੱਚ ਖੜ੍ਹੇ ਨਜ਼ਰ ਆਏ ਤਿਵਾੜੀ ਨੇ ਇਹ ਸੁਆਲ ਵੀ ਖੜ੍ਹਾ ਕੀਤਾ ਹੈ ਕਿ ਕੀ ਸਿਰਫ ਪੰਜ ਸਾਲ ਪਹਿਲਾਂ ਕਾਂਗਰਸ ਪਾਰਟੀ ਜੁਆਇ ਕਰਨ ਵਾਲੇ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣਾ ਸਹੀ ਸੀ।
ਤਿਵਾੜੀ ਦੇ ਹਾਈਕਮਾਂਡ ਨੂੰ ਸੁਆਲ:ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਛੇ ਨੁਕਤੇ ਸਾਂਝੇ ਕਰਦਿਆਂ ਹਾਈਕਮਾਂਡ ਨੂੰ ਤਾਕੀਦ ਕੀਤੀ ਹੈ ਕਿ ਕੁਝ ਗੱਲਾਂ ’ਤੇ ਗੌਰ ਕਰਨ ਦੀ ਲੋੜ ਹੈ। ਸੂਬੇ ਵਿੱਚ ਲੀਡਰਸ਼ਿੱਪ ਬਦਲਣ ਤੋਂ ਲੈ ਕੇ ਟਿਕਟਾਂ ਦੀ ਵੰਡ ਤੱਕ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਖੜਗੇ ਕਮੇਟੀ ਬਣਾਉਣ ’ਤੇ ਵੀ ਹਾਈਕਮਾਂਡ ਘੇਰਿਆ। ਤਿਵਾੜੀ ਦੇ ਕਹਿਣ ਦਾ ਮਤਲਬ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ ਕਲੇਸ਼ ਦੀ ਜੜ੍ਹ ਇਹ ਕਮੇਟੀ ਸੀ, ਕਿਉਂਕਿ ਇਥੋਂ ਹੀ ਬਗਾਵਤ ਸ਼ੁਰੂ ਹੋਈ।
ਕਾਂਗਰਸ ਦਾ ਹੋਇਆ ਵੱਡਾ ਨੁਕਸਾਨ:ਮਨੀਸ਼ ਤਿਵਾੜੀ ਨੇ ਕਿਹਾ ਕਿ ਹਰੀਸ਼ ਰਾਵਤ ਨੇ ਪੰਜਾਬ 'ਚ ਕਾਂਗਰਸ ਦਾ ਬਹੁਤ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਲਈ ਕੌਣ ਜਿੰਮੇਵਾਰ ਹੈ ਤੇ ਨਾਲ ਹੀ ਉਨ੍ਹਾਂ ਹਰੀਸ਼ ਚੌਧਰੀ ਦੀ ਭੂਮਿਕਾ ’ਤੇ ਵੀ ਸੁਆਲ ਚੁੱਕੇ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵੀ ਗਲਤ ਹੋਈ ਹੈ। ਇਸ ਤੋਂ ਇਲਾਵਾ ਹਿੰਦੂ-ਸਿੱਖ ਮੁੱਦੇ ’ਤੇ ਵੀ ਉਨ੍ਹਾਂ ਸੁਆਲ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਉਪਰੰਤ ਮੁੱਖ ਮੰਤਰੀ ਬਾਰੇ ਲਈ ਰਾਏ ਵਿੱਚ ਜਿਆਦਾ ਵੋਟਾਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ ਗਿਆ।