ਪੰਜਾਬ

punjab

ETV Bharat / city

ਚਾਈਨਾ ਡੋਰ ਦਾ ਕਹਿਰ, ਘਰ ਜਾਂਦੇ ਵਿਅਕਤੀ ਦਾ ਵੱਢਿਆ ਨੱਕ - ਚਾਈਨਾ ਡੋਰ ਦਾ ਕਹਿਰ

ਚਾਈਨਾ ਡੋਰ ਨਾਲ ਅੰਮ੍ਰਿਤਸਰ ਵਿਖੇ ਇੱਕ ਵਿਅਕਤੀ ਦਾ ਨੱਕ ਬੁਰੀ ਤਰ੍ਹਾਂ ਨਾਲ ਕੱਟਿਆ (Man badly injured with cut of China dor) ਗਿਆ। ਉਹ ਇਸ ਤਰੀਕੇ ਨਾਲ ਜਖ਼ਮੀ ਹੋ ਗਿਆ ਕਿ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ ਤੇ ਬਾਅਦ ਵਿੱਚ ਉਸ ਦੀ ਸਰਜਰੀ ਕੀਤੀ ਗਈ (Man admitted to ICU)।

ਵਿਅਕਤੀ ਦਾ ਵੱਢਿਆ ਨੱਕ
ਵਿਅਕਤੀ ਦਾ ਵੱਢਿਆ ਨੱਕ

By

Published : Jan 4, 2022, 3:30 PM IST

Updated : Jan 4, 2022, 4:00 PM IST

ਅੰਮ੍ਰਿਤਸਰ:ਚਾਈਨਾ ਡੋਰ ਨਾਲ ਇੱਕ ਵਿਅਕਤੀ ਦਾ ਨੱਕ ਬੁਰੀ ਤਰ੍ਹਾਂ ਨਾਲ ਕੱਟ ਗਿਆ (Man badly injured with cut of China dor) । ਇਹ ਹਾਦਸਾ ਸਥਾਨਕ ਨਵਪ੍ਰੀਤ ਹਸਪਤਾਲ ਨੇੜੇ ਵਾਪਰਿਆ। ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਨਿਭਾਅ ਰਿਹਾ ਗੁਰਦੁਆਰਾ ਛੇਹਰਟਾ ਸਾਹਿਬ ਦਾ ਸਾਬਕਾ ਮੈਨੇਜਰ ਲਾਲ ਸਿੰਘ ਆਪਣੀ ਪਤਨੀ ਨਾਲ ਦੋਪਹੀਆ ਵਾਹਨ ’ਤੇ ਪੁਤਲੀਘਰ ਤੋਂ ਘਰ ਪਰਤ ਰਿਹਾ ਸੀ। ਉਸ ਦਾ ਨੱਕ ਬੁਰੀ ਤਰ੍ਹਾਂ ਕਟ ਗਿਆ।

ਚਾਈਨਾ ਡੋਰ ਦੀ ਲਪੇਟ ਵਿੱਚ ਆਇਆ ਸਕੂਟਰ ਸਵਾਰ

ਲਾਲ ਸਿੰਘ ਜੋ ਕਿ ਐਕਟਿਵਾ 'ਤੇ ਆਪਣੀ ਪਤਨੀ ਨਾਲ ਪੁਤਲੀਘਰ ਤੋਂ ਕਾਲੇ ਘਣੂਪੁਰ ਨੂੰ ਪਰਤ ਰਿਹਾ ਸੀ। ਅਚਾਨਕ ਉਹ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪੱਥ ਬਾਈਕ ਸਵਾਰ ਲਾਲ ਸਿੰਘ ਨੂੰ ਲੋਕਾਂ ਨੇ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉਹ ਇਥੇ ਇਲਾਜ ਅਧੀਨ ਹੈ ਤੇ ਆਈਸੀਯੂ ਵਿੱਚ ਭਰਤੀ (Man admitted to ICU)ਹੈ।

ਵਿਅਕਤੀ ਦਾ ਵੱਢਿਆ ਨੱਕ

ਪਤਨੀ ਨਾਲ ਪਰਤ ਰਿਹਾ ਸੀ ਘਰ

ਦੇਰ ਰਾਤ ਮੈਨੇਜਰ ਲਾਲ ਸਿੰਘ ਵਾਸੀ ਕਾਲੇ ਘਣੂਪੁਰ ਨੇ ਦੱਸਿਆ ਕਿ ਉਹ ਪੁਤਲੀਘਰ ਬਾਜ਼ਾਰ ਵਿੱਚ ਕੋਈ ਕੰਮ ਕਰਕੇ ਆਪਣੀ ਪਤਨੀ ਨਾਲ ਆ ਰਿਹਾ ਸੀ। ਜਦੋਂ ਉਹ ਸ਼ਾਮ 6 ਵਜੇ ਕਠਪੁਤਲੀ ਘਰ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਕਾਲੇ ਘਣੂਪੁਰ ਵਾਪਸ ਆਪਣੇ ਘਰ ਪਹੁੰਚਿਆ ਤਾਂ ਇੰਟਰਨੈਸ਼ਨਲ ਅਟਾਰੀ ਰੋਡ 'ਤੇ ਕਠਪੁਤਲੀ ਘਰ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਨਵਪ੍ਰੀਤ ਹਸਪਤਾਲ ਨੇੜੇ ਅਚਾਨਕ ਚਾਈਨਾ ਡੋਰ ਉਸ ਦੇ ਬਿਲਕੁਲ ਸਾਹਮਣੇ ਆ ਗਈ। ਉਸ ਨੇ ਦੱਸਿਆ ਕਿ ਉਸ ਨੇ ਬ੍ਰੇਕ ਲਗਾਈ ਪਰ ਫੇਰ ਵੀ ਮਾਰੂ ਚਾਈਨਾ ਡੋਰ ਚਿਹਰੇ 'ਤੇ ਬੁਰੀ ਤਰ੍ਹਾਂ ਕੱਟ ਮਾਰ ਗਈ।

ਨੱਕ ਤੇ ਅੱਖ ’ਤੇ ਹੋਏ ਡੂੰਘੇ ਜਖ਼ਮ

ਉਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਲਾਲ ਸਿੰਘ ਦੇ ਨੱਕ ਅਤੇ ਇਕ ਅੱਖ 'ਤੇ ਡੂੰਘੇ ਜ਼ਖਮ ਹੋ ਗਏ, ਜਿਸ ਕਾਰਨ ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਅਤੇ ਬੜੀ ਮੁਸ਼ਕਲ ਨਾਲ ਐਕਟਿਵਾ ਨੂੰ ਸਾਈਡ 'ਤੇ ਲਗਾਇਆ। ਉਸ ਨੇ ਦੱਸਿਆ ਕਿ ਅੱਖਾਂ 'ਤੇ ਸਪਲੈਕਸ ਹੋਣ ਕਾਰਨ ਥੋੜ੍ਹਾ-ਬਹੁਤ ਬਚਾਅ ਹੋ ਗਿਆ।ਆਸ-ਪਾਸ ਦੇ ਲੋਕਾਂ ਨੇ ਮਦਦ ਕਰ ਕੇ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।

ਹੋਵੇਗਾ ਆਪ੍ਰੇਸ਼ਨ

ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਸਵੇਰੇ ਆਪ੍ਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਕਿਉਂਕਿ ਜੈ ਚਾਈਨਾ ਡੋਰ ਜਾਨਲੇਵਾ ਅਤੇ ਘਾਤਕ ਹੈ। ਚਾਈਨਾ ਡੋਰ ਨਾਲ ਜ਼ਖ਼ਮੀ ਹੋਏ ਲਾਲ ਸਿੰਘ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਸਾਬਕਾ ਮੈਨੇਜਰ ਹਨ ਅਤੇ ਅੱਜਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਫ਼ਤਰ ਵਿੱਚ ਸੇਵਾ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ:ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ, ਰਾਜਸੀ ਰੈਲੀਆਂ ਜਾਰੀ !

Last Updated : Jan 4, 2022, 4:00 PM IST

ABOUT THE AUTHOR

...view details