ਪੰਜਾਬ

punjab

ETV Bharat / city

ਭਾਜਪਾ ਨੂੰ ਵੱਡਾ ਝਟਕਾ: ਭਾਜਪਾ ਛੱਡ ਆਪ 'ਚ ਸ਼ਾਮਲ ਹੋਏ ਮਾਲਵਿੰਦਰ ਕੰਗ - ਭਾਜਪਾ ਨੂੰ ਵੱਡਾ ਝਟਕਾ

ਮਾਲਵਿੰਦਰ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਚੁਣਿਆ ਹੈ ਕਿ ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਵਾਲੀ ਹੈ

ਭਾਜਪਾ ਨੂੰ ਵੱਡਾ ਝਟਕਾ: ਭਾਜਪਾ ਛੱਡ ਆਪ 'ਚ ਸ਼ਾਮਲ ਹੋਏ ਮਾਲਵਿੰਦਰ ਕੰਗ
ਭਾਜਪਾ ਨੂੰ ਵੱਡਾ ਝਟਕਾ: ਭਾਜਪਾ ਛੱਡ ਆਪ 'ਚ ਸ਼ਾਮਲ ਹੋਏ ਮਾਲਵਿੰਦਰ ਕੰਗ

By

Published : Jul 7, 2021, 7:35 PM IST

ਚੰਡੀਗੜ੍ਹ :ਸੈਕਟਰ 39 ਸਥਿਤ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਭਾਜਪਾ ਦੇ ਸਾਬਕਾ ਜਨਰਲ ਸੈਕਟਰੀ ਮਾਲਵਿੰਦਰ ਕੰਗ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕੀਤਾ ਗਿਆ।

ਇਸ ਦੌਰਾਨ ਮਾਲਵਿੰਦਰ ਕੰਗ ਨੇ ਕਿਹਾ ਕਿ ਅਕਤੂਬਰ ਵਿੱਚ ਭਾਜਪਾ ਜਨਰਲ ਸੈਕਟਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਆਪ ਵਿੱਚ ਸ਼ਾਮਲ ਹੋਏ ਹਨ। ਮਾਲਵਿੰਦਰ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਚੁਣਿਆ ਹੈ ਕਿ ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਵਾਲੀ ਹੈ ਅਤੇ ਸਾਧਾਰਨ ਪਰਿਵਾਰਾਂ ਚੋਂ ਲੋਕ ਉੱਠ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਇਨ੍ਹਾਂ ਸਾਧਾਰਨ ਲੋਕਾਂ ਨੇ ਆਮ ਲੋਕਾਂ ਨੂੰ ਆਪਣੇ ਮੁੱਦੇ ਚੁੱਕਣ ਲਗਾ ਦਿੱਤਾ ਹੈ।

ਭਾਜਪਾ ਨੂੰ ਵੱਡਾ ਝਟਕਾ: ਭਾਜਪਾ ਛੱਡ ਆਪ 'ਚ ਸ਼ਾਮਲ ਹੋਏ ਮਾਲਵਿੰਦਰ ਕੰਗ

'ਪੰਜਾਬ ਦੇ ਲੋਕ ਸਾਫ ਨੀਅਤ ਦੀ ਚਾਹੁੰਦੇ ਹਨ ਸਰਕਾਰ'

ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਹਰ ਇੱਕ ਪਾਰਟੀ ਵਿੱਚ ਕੁਝ ਚੰਗੇ ਲੋਕ ਵੀ ਹੁੰਦੇ ਹਨ ਜੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਹਨ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਫ ਨੀਅਤ ਵਾਲੀ ਸਰਕਾਰ ਲਿਆਉਣੀ ਪਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਰਵੀ ਕਰਨ ਕਾਹਲੋਂ ਦੇ ਘਰ ਦੇ ਨੇੜੇ ਬਰਾਮਦ ਹੋਏ ਹਥਿਆਰਾਂ ਦੇ ਜ਼ਖੀਰੇ ਸਬੰਧੀ ਜਰਨੈਲ ਸਿੰਘ ਨੇ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੇ ਵਿੱਚ ਵੱਖ-ਵੱਖ ਕਿਸਮ ਦੇ ਮਾਫ਼ੀਆ ਹਨ ਜਿਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜੋ: ਬਿਜਲੀ ਮਸਲੇ ’ਤੇ ਸਿੱਧੂ ਨੇ ਬਾਦਲਾਂ ਸਮੇਤ ਕੈਪਟਨ ਨੂੰ ਲਾਏ ਰਗੜੇ

ABOUT THE AUTHOR

...view details