ਚੰਡੀਗੜ੍ਹ:ਪੰਜਾਬ ਅਤੇ ਦਿੱਲੀ ਦੇ ਸਿੱਖਿਆ ਢਾਂਚੇ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ (Delhi Education Minister Manish Sisodia) ਵਿਚਾਲੇ ਚੱਲ ਰਹੇ ਮੁਕਾਬਲੇ ਵਿੱਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਕੁੱਦ ਪਏ ਹਨl ਮਲੂਕਾ ਨੇ ਚੁਣੌਤੀ ਦਿੱਤੀ ਕਿ ਜੇਕਰ ਦਿੱਲੀ ਦੇ ਸਿੱਖਿਆ ਮੰਤਰੀ ਦੋਵਾਂ ਸੂਬਿਆਂ ਦੇ ਸਿੱਖਿਆ ਢਾਂਚੇ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਨਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਹਲਕਾ ਰਾਮਪੁਰਾ ਫੂਲ ਦੇ ਸਕੂਲ ਵੇਖਣ ਆਉਣ ਦਾ ਸੱਦਾ ਦਿੰਦਾ ਹਾਂl
ਮਲੂਕਾ ਨੇ ਦਾਅਵਾ ਕੀਤਾ ਕਿ ਸਿਸੋਦੀਆ (Education Minister Manish Sisodia) ਦਿੱਲੀ ਦੇ ਸਭ ਤੋਂ ਬਿਹਤਰ ਸਕੂਲ ਦੀ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਦੇ ਆਂਕੜੇ ਨਾਲ ਲੈ ਕੇ ਆਉਣ ਤੇ ਮਲੂਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਤੁਲਨਾ ਕਰਨl
ਮਲੂਕਾ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਤੇ ਮੈਟਰੋ ਸ਼ਹਿਰ ਹੈ, ਪਰ ਫਿਰ ਵੀ ਮੇਰੇ ਪਿੰਡ ਦੇ ਸਕੂਲ ਦੀ ਕਾਰਗੁਜ਼ਾਰੀ ਹਰ ਪੱਖੋਂ ਦਿੱਲੀ ਦੇ ਸਭ ਤੋਂ ਬਿਹਤਰ ਸਕੂਲ ਨਾਲੋਂ ਵੀ ਕਈ ਗੁਣਾ ਬਿਹਤਰ ਹੋਵੇਗੀl
ਮਲੂਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (Government Senior Secondary School, Maluka) ਦੇ ਨਤੀਜੇ 100 ਪ੍ਰਤੀਸ਼ਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਕੂਲ (School) ਦਾ ਕੋਈ ਵੀ ਬੱਚਾ ਫਸਟ ਡਿਵੀਜ਼ਨ ਤੋਂ ਘੱਟ ਪਾਸ ਨਹੀਂ ਹੁੰਦਾ ਅਤੇ ਵੱਡੀ ਗਿਣਤੀ ਵਿੱਚ ਬੱਚੇ ਮੈਰਿਟ ਲਿਸਟ ਵਿੱਚ ਸ਼ਾਮਲ ਹੁੰਦੇ ਹਨl