ਚੰਡੀਗੜ੍ਹ:ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਦੇ ਵਿੱਚ ਡਰੱਗ ਮਸਲੇ (Drug issue) ਨੂੰ ਲੈਕੇ ਅਹਿਮ ਸੁਣਵਾਈ ਹੋਈ ਹੈ। ਡਰੱਗ ਮਸਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਗਏ ਐਡਵੋਕੇਟ ਜਨਰਲ ਦੇ ਵੱਲੋਂ ਸਾਰੀਆਂ ਰਿਪਰੋਟਸ ਬਾਰੇ ਹਾਈਕੋਰਟ ਨੂੰ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈ। ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਦੱਸਿਆ ਹੈ ਕਿ ਐਡਵੋਕੇਟ ਜਨਰਲ ਨੇ ਹਾਈਕੋਰਟ ਦੇ ਵਿੱਚ ਐਸਟੀਐਫ, ਪੰਜਾਬ ਸਰਕਾਰ ਦੀ ਰਿਪੋਰਟ, ਈਡੀ ਦੀ ਰਿਪੋਰਟ , SIT ਅਤੇ ਚਟੋਪਾਧਿਆਏ ਦੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਬਾਰੇ ਡੂੰਘਾਈ ਨਾਲ ਦੱਸਣ ਤੋਂ ਬਾਅਦ ਹਾਈਕੋਰਟ ਨੇ ਕਿਹਾ ਹੈ ਕਿ ਇਹ ਮਾਮਲਾ ਗੰਭੀਰ ਹੈ ਇਸ ਲਈ ਇਸ ਮਸਲੇ ਤੇ 18 ਨਵੰਬਰ ਨੂੰ 3 ਵਜੇ ਅਗਲੀ ਸੁਣਵਾਈ ਹੋਵੇਗੀ ਤੇ ਉਸ ਦਿਨ ਕੋਈ ਫੈਸਲਾ ਲਿਆ ਜਾਵੇਗਾ।
ਇਸ ਦੇ ਨਾਲ ਹੀ ਵਕੀਲ ਨਵਕਿਰਨ ਸਿੰਘ ਦੱਸਿਆ ਕਿ ਹਾਈਕੋਰਟ ਦੇ ਵੱਲੋਂ ਸਾਰੀਆਂ ਰਿਪਰੋਟਸ ਮੰਗੀਆਂ ਗਈਆਂ ਹਨ ਤਾਂ ਕਿ ਉਨ੍ਹਾਂ ਨੂੰ ਪੜ੍ਹਿਆ ਜਾ ਸਕੇ। ਵਕੀਲ ਨੇ ਨਾਲ ਹੀ ਦੱਸਿਆ ਹੈ ਕਿ ਏਜੀ ਤੇ ਦੇ ਵੱਲੋਂ ਅਰਜੀ ਦਾਇਰ ਕਰਕੇ ਐਸਆਈਟੀ ਦੀਆਂ ਫਾਈਲਾਂ ਖੋਲ੍ਹਣ ਅਤੇ ਉਨ੍ਹਾਂ ਵੱਲੋਂ ਐਸਟੀਐਫ ਦੀਆਂ ਫਾਈਲਾਂ ਖੋਲ੍ਹਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਹੁਣ ਹਾਈਕੋਰਟ ਦੇ ਵੱਲੋਂ 18 ਤਰੀਕ ਨੂੰ ਸੁਣਵਾਈ ਕਰਨ ਦੀ ਗੱਲ ਕਹੀ ਗਈ ਹੈ।