ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੀ ਨੇੜੇ ਆ ਰਹੀ ਤਰੀਕ ਨੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਦੇ ਚੱਲਦਿਆਂ ਚੋਣ ਪ੍ਰਚਾਰ ਲਈ ਵੀ ਹਰ ਪਾਰਟੀ ਵਲੋਂ ਪੂਰੀ ਤਰ੍ਹਾਂ ਜੋਰ ਲਗਾਇਆ ਜਾ ਰਿਹਾ ਹੈ।
ਅਜੇਪਾਲ ਸਿੰਘ ਮੀਰਾਂਕੋਟ ਕਾਂਗਰਸ 'ਚ ਸ਼ਾਮਲ ਇਨ੍ਹਾਂ ਚੋਣਾਂ ਨੂੰ ਲੈਕੇ ਸਿਰਫ਼ ਜਨਤਾ ਹੀ ਉਤਸ਼ਾਹਿਤ ਨਹੀਂ ਸਗੋਂ ਚੰਗਾ ਸਿਆਸੀ ਭਵਿੱਖ ਟਟੋਲਣ ਦੇ ਮੱਦੇਨਜ਼ਰ ਸਿਆਸੀ ਆਗੂ ਵੀ ਦਲ ਬਦਲੀਆਂ ਲਗਾਤਾਰ ਕਰ ਰਹੇ ਹਨ। ਕਈ ਸਿਆਸੀ ਆਗੂ ਇੱਕ ਤੋਂ ਦੂਜੀ ਪਾਰਟੀ 'ਚ ਦਲ ਬਦਲ ਰਹੇ ਹਨ।
ਇਸ ਦੇ ਚੱਲਦਿਆਂ ਮਾਝੇ ਦੇ ਦਿੱਗਜ਼ ਅਕਾਲੀ ਆਗੂ ਤੇ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ, ਸੀਨੀਅਰ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਪਰਮਜੀਤ ਸਿੰਘ ਸਮੁੱਚੀ ਟੀਮ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਹਨ।
ਦੱਸ ਦੇਈਏ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ। ਇਸ ਸਬੰਧੀ ਸਾਰੀ ਜਾਣਕਾਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡਿਆ ਪੇਜ 'ਤੇ ਸਾਂਝੀ ਕਰਦਿਆਂ ਦਿੱਤੀ ਹੈ।
ਇਹ ਵੀ ਪੜ੍ਹੋ:ਚਾਰਕੋਣੇ ਮੁਕਾਬਲੇ ਵਿੱਚ ਕਿਵੇਂ ਬਣੇਗੀ ਪੰਜਾਬ ਵਿੱਚ ਸਰਕਾਰ?