ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ’ਚ ਖੁੰਖਾਰ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਅੰਸਾਰੀ ਨੂੰ ਫਰਜੀ ਐਫਆਈਆਰ ਦਰਜ ਕਰ 2 ਸਾਲ ਅਤੇ 3 ਮਹੀਨੇ ਪੰਜਾਬ ਦੀ ਜੇਲ੍ਹ ਚ ਰੱਖਿਆ ਗਿਆ। ਇਸ ਦੌਰਾਨ ਉਸਦੀ ਪਤਨੀ ਦੇ ਨਾਲ ਰਹਿੰਦਾ ਸੀ। ਇਸ ਤੋਂ ਬਾਅਦ ਵਿਧਾਸਭਾ ’ਚ ਕਾਫੀ ਹੰਗਾਮਾ ਹੋਇਆ।
ਜੇਲ੍ਹ ਮੰਤਰੀ ਬੈਂਸ ਦੇ ਖੁਲਾਸੇ: ਪੰਜਾਬ ਵਿਧਾਨਸਭਾ ’ਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜੇਲ੍ਹ ’ਚ ਖੁੰਖਾਰ ਮਾਫੀਆ ਮੁਖਤਾਰ ਅੰਸਾਰੀ ਪੰਜਾਬ ਦੀ ਜੇਲ੍ਹ ’ਚ 2 ਸਾਲ ਤਿੰਨ ਮਹੀਨੇ ਦੇ ਲਈ ਬੰਦ ਸੀ ਇਸ ਦੌਰਾਨ ਉਸਦੀ ਪਤਨੀ ਵੀ ਜੇਲ੍ਹ ਚ ਨਾਲ ਰਹਿੰਦੀ ਸੀ। ਨਾਲ ਹੀ ਮੁਖਤਾਰ ਅੰਸਾਰੀ ਦੇ ਲਈ ਵਕੀਲਾਂ ਦੀ ਫੀਸ ’ਤੇ 55 ਲੱਖ ਰੁਪਏ ਖਰਚੇ ਗਏ ਹਨ ਹੁਣ ਉਨ੍ਹਾਂ ਕੋਲ ਇਸ ਸਬੰਧੀ ਬਿੱਲ ਆਏ ਹਨ।
'ਕੀਤੀ ਗਈ ਸੀ ਫਰਜੀ ਐਫਆਈਆਰ': ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਰੋਪੜ ਜੇਲ੍ਹ ਚ ਬੰਦ ਰਹਿੰਦੇ ਹੋਏ ਉਸਦੇ ਖਿਲਾਫ ਫਰਜੀ ਐਫਆਈਆਰ ਕੀਤੀ ਗਈ ਸੀ ਜਿਸ ਦੇ ਚੱਲਦੇ ਉਸ ਨੇ ਜਾਣਬੁੱਝ ਕੇ ਜਮਾਨਤ ਨਹੀਂ ਲਈ ਸੀ। ਇਨ੍ਹਾਂ ਹੀ ਨਹੀਂ ਜਿਸ ਬੈਰਕ ’ਚ 25 ਕੈਦੀ ਹੋਣੇ ਚਾਹੀਦੇ ਸੀ ਉੱਥੇ ਉਸਦੀ ਪਤਨੀ ਰਹਿੰਦੇ ਸੀ।
'ਅੰਸਾਰੀ ਨੂੰ ਪੰਜਾਬ ਤੋਂ ਉੱਤਰਪ੍ਰਦੇਸ਼ ਨਹੀਂ ਭੇਜਿਆ': ਮਾਫੀਆ ਮੁਖਤਾਰ ਅੰਸਾਰੀ ਦੇ ਲਈ ਉੱਤਰਪ੍ਰਦੇਸ਼ ਦੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਕੱਢੇ ਸੀ ਪਰ ਉਸ ਨੂੰ ਪੰਜਾਬ ਤੋਂ ਉੱਤਰਪ੍ਰਦੇਸ਼ ਨਹੀਂ ਭੇਜਿਆ।