ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੂਬੇ ਵਿੱਚ ਬੇਸ਼ੱਕ ਬੀਜੇਪੀ ਦੇ ਖਿਲਾਫ਼ ਕਿਸਾਨ ਲਹਿਰ ਖੜ੍ਹੀ ਹੋ ਚੁੱਕੀ ਹੈ ਪਰ ਹਰੇਕ ਪਾਰਟੀ ਨੂੰ ਮਿਹਨਤ ਤਾਂ ਕਰਨੀ ਪੈਂਦੀ ਹੈ। ਗਠਜੋੜ ਟੁੱਟਣ ਨਾਲ 8 ਫ਼ੀਸਦੀ ਵੋਟ ਸ਼ੇਅਰ ਵਾਲੀ ਭਾਜਪਾ ਪਾਰਟੀ 2022 ਵਿੱਚ ਕਿਵੇਂ ਆਪਣਾ ਵੋਟ ਦਾ ਗ੍ਰਾਫ਼ ਵਧਾਵੇਗਾ, ਇਸ ਬਾਰੇ ਮਿੱਤਲ ਕੋਈ ਜਵਾਬ ਨਾ ਦੇ ਸਕੇ।
'ਕਿਸਾਨ ਜਥੇਬੰਦੀਆਂ ਨੂੰ ਲੀਡਰਸ਼ਿਪ ਨਾਲ ਵੀ ਮਿਲਵਾਉਣ ਲਈ ਤਿਆਰ BJP' - etv bharat
ਐਨਡੀਏ ਨਾਲ ਅਕਾਲੀ ਦਲ ਦਾ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਮਦਨ ਮੋਹਨ ਮਿੱਤਲ
ਮਦਨ ਮੋਹਨ ਮਿੱਤਲ ਮੁਤਾਬਕ ਕਿਸਾਨਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਲਈ ਸੀ ਪਰ ਉਹ ਕਿਸਾਨਾਂ ਨੂੰ ਨਹੀਂ ਸਮਝਾ ਸਕੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਖੇਤੀ ਆਰਡੀਨੈਂਸ ਬਿੱਲਾਂ ਨੂੰ ਕਿਸਾਨਾਂ ਲਈ ਲਾਹੇਵੰਦ ਬਿੱਲ ਕਹਿ ਰਹੇ ਸਨ।
ਸੂਬੇ ਦੇ ਵਿੱਚ ਕਿਸਾਨਾਂ ਸਣੇ ਸਿਆਸੀ ਪਾਰਟੀਆਂ ਦੇ ਹੁੰਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਦੇ ਆਗੂ ਵੀ ਹੁਣ ਕਹਿਣ ਲੱਗ ਪਏ ਹਨ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਲੀਡਰਸ਼ਿਪ ਨੂੰ ਮਿਲਵਾਉਣ ਲਈ ਵੀ ਰਾਜੀ ਹਨ ਤੇ ਕਿਸਾਨਾਂ ਦੀਆਂ ਸਾਰੀਆਂ ਸ਼ੰਕਾ ਦੂਰ ਕਰਨਗੇ।
Last Updated : Sep 29, 2020, 6:44 PM IST