ਚੰਡੀਗੜ੍ਹ: ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ ਮਹੱਤਵ ਰੱਖਦਾ ਹੈ। ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾ ਇਹ ਤਿਉਹਾਰ ਪੂਰੇ ਉਤਸ਼ਾਹ ਅਤੇ ਪੁਰਾਤਨ ਰਸਮਾਂ ਰੀਤਾ ਨਾਲ ਮਣਾਇਆ ਜਾਂਦਾ ਹੈ। ਇਹ ਤਿਉਹਾਰ ਜਿੱਥੇ ਕਿਸਾਨਾਂ ਦੀਆਂ ਹਾੜੀ ਦੀ ਫ਼ਸਲਾਂ ਨਾਲ ਸੰਬਧ ਰੱਖਦਾ ਹੈ ਉੱਥੇ ਹੀ ਇਸ ਤਿਉਹਾਰ ਨੂੰ ਲੈ ਕੇ ਕਈ ਕਹਾਣੀਆਂ ਵੀ ਪ੍ਰਚਲਿਤ ਹਨ।
ਲੋਹੜੀ ਦਾ ਇਤਿਹਾਸ
ਇਸ ਤਿਉਹਾਰ ਦਾ ਇਤਿਹਾਸ ਦੁਲਾ ਭੱਟੀ ਦੀ ਕਹਾਣੀ ਨਾਲ ਸੰਬਧਿਤ ਹੈ। ਦੁੱਲਾ ਭੱਟੀ ਜੋ ਕਿ ਅਕਬਰ ਦੇ ਸ਼ਾਸਨਕਾਲ ਦਾ ਇੱਕ ਵੱਡਾ ਡਾਕੂ ਸੀ, ਜੋ ਅਮੀਰਾਂ ਤੋਂ ਧਨ ਲੁੱਟ ਕੇ ਗਰੀਬਾਂ ਵਿੱਚ ਵੰਡਦਾ ਸੀ ਅਤੇ ਗ਼ਰੀਬ ਲੋਕ ਉਸ ਨੂੰ ਆਪਣਾ ਮਸੀਹਾ ਮੰਨਦੇ ਸਨ। ਇੱਕ ਕੱਥਾ ਮੁਤਾਬਕ ਇੱਕ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਧੀਆਂ ਸਨ, ਜੋ ਮੰਗੀਆਂ ਹੋਈਆਂ ਸਨ ਪਰ ਗ਼ਰੀਬੀ ਕਾਰਨ ਬ੍ਰਾਹਮਣ ਉਸ ਦਾ ਵਿਆਹ ਨਹੀਂ ਕਰ ਪਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਲਾਕੇ ਦੇ ਹਾਕਮ ਨੇ ਸੁੰਦਰੀ ਤੇ ਮੁੰਦਰੀ ਨੂੰ ਅਗਵਾ ਕਰਨ ਦੀ ਧਾਰ ਲਈ, ਜਿਸ ਤੋਂ ਬਾਅਦ ਬ੍ਰਾਹਮਣ ਦੁੱਲਾ ਭੱਟੀ ਕੋਲ ਗਿਆ। ਬ੍ਰਾਹਮਣ ਦੀ ਪੁਕਾਰ ਸੁਣ ਕੇ ਦੁੱਲਾ ਭੱਟੀ ਨੇ ਸੁੰਦਰੀ ਤੇ ਮੁੰਦਰੀ ਦੇ ਵਿਆਹ ਦੀ ਜ਼ਿਮੇਵਾਰੀ ਚੁੱਕੀ। ਉਨ੍ਹਾਂ ਦਾ ਵਿਆਹ ਕਰਵਾਉਣ ਲਈ ਉਸ ਨੇ ਜੰਗਲ ਵਿੱਚੋਂ ਲੱਕੜਾ ਇਕੱਠੀਆਂ ਕਰਕੇ ਅੱਗ ਲਾਈ ਅਤੇ ਵਿਆਹ ਕਰਾਇਆ। ਦੁੱਲਾ ਭੱਟੀ ਕੋਲ ਸੁੰਦਰੀ ਤੇ ਮੁੰਦਰੀ ਨੂੰ ਦਾਨ ਕਰਨ ਲਈ ਸਿਰਫ਼ ਸ਼ੱਕਰ ਹੀ ਸੀ। ਕੁੜੀਆਂ ਦੀ ਡੋਲੀ ਤੁਰਨ ਤੋਂ ਬਾਅਦ ਬ੍ਰਾਹਮਣ ਨੇ ਦੁੱਲਾ ਭੱਟੀ ਦਾ ਸ਼ੁਕਰੀਆਂ ਅਦਾ ਕੀਤਾ। ਕਿਹਾ ਜਾਂਦਾ ਹੈ ਕਿ ਉਸੇ ਦਿਨ ਤੋਂ ਲੋਕਾਂ ਨੇ ਲੋਹੜੀ ਮਨਾਉਣੀ ਸ਼ੁਰੂ ਕਰ ਦਿੱਤੀ ਅਤੇ ਲੋਹੜੀ ਦੇ ਦਿਨ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਏਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।
ਸੁੰਦਰ ਮੁੰਦਰੀਏ-ਹੋ!
ਤੇਰਾ ਕੌਣ ਵਿਚਾਰਾ-ਹੋ!
ਦੁੱਲਾ ਭੱਟੀ ਵਾਲਾ-ਹੋ!
ਦੁੱਲੇ ਨੇ ਧੀ ਵਿਆਈ-ਹੋ!
ਸੇਰ ਸ਼ੱਕਰ ਪਾਈ-ਹੋ!….
ਕਿਸਾਨਾਂ ਨਾਲ ਖਾਸ ਸੰਬਧ
ਲੋਹੜੀ ਦਾ ਤਿਉਹਾਰ ਕਿਸਾਨਾਂ ਲਈ ਖਾਸ ਮਹੱਤਵ ਰੱਖਦਾ ਹੈ। ਜੋ ਫਸਲਾਂ ਦੀ ਬਿਜਾਈ ਤੇ ਕਟਾਈ ਨਾਲ ਜੁੜਿਆ ਹੈ। ਇਸ ਮੌਕੇ ਪੰਜਾਬ 'ਚ ਨਵੀਂ ਫਸਲ ਦੀ ਪੂਜਾ ਕਰਨ ਦੀ ਰਵਾਇਤ ਹੈ। ਇਸ ਦਿਨ ਲੌਹੜੀਆਂ ਨੂੰ ਚੌਰਾਹਿਆਂ 'ਤੇ ਜਲਾਇਆ ਜਾਂਦਾ ਹੈ।
ਸੱਭਿਆਚਾਰਕ ਰਸਮਾਂ