ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਨੇ ਦਹਿਸ਼ਤ ਮਚਾ ਰੱਖੀ ਹੈ। ਇਸ ਤੋਂ ਬਚਾਅ ਲਈ ਦੇਸ਼ ਭਰ ਵਿੱਚ 4 ਪੜਾਅ ਦੇ ਲੌਕਡਾਊਨ ਤੋਂ ਬਾਅਦ ਹੁਣ ਦੂਜੇ ਗੇੜ ਦਾ ਅਨਲੌਕ ਜਾਰੀ ਹੈ। ਜਿਥੇ ਇੱਕ ਪਾਸੇ ਮਹਾਂਮਾਰੀ ਕਾਰਨ ਵਪਾਰ ਵਿੱਚ ਮੰਦੀ ਦਾ ਦੌਰ ਹੈ ਉਥੇ ਹੀ ਅਨਲੌਕ ਦੇ ਸ਼ੁਰੂਆਤੀ ਦਿਨਾਂ ਵਿੱਚ ਘਰੇਲੂ ਸਮਾਨ ਦੇ ਰਿਪੇਅਰ ਵਾਲੀਆਂ ਦੁਕਾਨਾਂ 'ਤੇ ਕਾਫ਼ੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਨਲੌਕ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਕਾਫ਼ੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਲੋਕਾਂ ਦੀਆਂ ਘਰੇਲੂ ਵਸਤਾਂ ਖ਼ਰਾਬ ਪਈਆਂ ਸਨ ਜਿਸ ਕਰਕੇ ਦੁਕਾਨਾਂ ਖੁੱਲ੍ਹਣ 'ਤੇ ਗ੍ਰਾਹਕਾਂ ਦੀ ਭੀੜ ਲੱਗ ਗਈ। ਉਨ੍ਹਾਂ ਇਹ ਵੀ ਕਿਹਾ ਕਿ ਬਿਮਾਰੀ ਦੇ ਅਹਿਤਿਆਤ ਵਜੋਂ ਉਹ ਸਾਰੇ ਸਮਾਨ ਦਾ ਸੈਨੇਟਾਈਜ਼ ਕਰ ਕੇ ਹੀ ਇਸਤੇਮਾਲ ਕਰ ਰਹੇ ਹਨ।