ਚੰਡੀਗੜ੍ਹ:ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਪੰਜਾਬ ਸਰਕਾਰ ਨੇ ਹੋਰ ਸਖਤੀ ਕਰਦੇ ਹੋਏ ਸੂਬੇ ’ਚ ਸ਼ਨੀਵਾਰ ਤੇ ਐਤਵਾਰ ਦਾ ਲੌਕਡਾਊਨ ਲਗਾ ਦਿੱਤਾ ਹੈ ਉਥੇ ਹੀ ਨਾਈਟ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਹੈ ਜੋ ਹੁਣ ਸ਼ਾਮ 6 ਵਜੇ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਵੈਕਸੀਨ ਪੂਰੀ ਖ਼ਤਮ ਹੋ ਚੁੱਕੀ ਹੈ ਜੋ ਕੇਂਦਰ ਭੇਜ ਨਹੀਂ ਰਹੀ ਹੈ।
ਸੂਬੇ ’ਚ ਸ਼ਨੀਵਾਰ ਤੇ ਐਤਵਾਰ ਦਾ ਰਹੇਗਾ ਲੌਕਡਾਊਨ, ਨਾਈਟ ਕਰਫਿਊ ਦਾ ਵੀ ਵਧਾਇਆ ਸਮਾਂ ਇਹ ਵੀ ਪੜੋ: ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਚੈਨਲ ਈਟੀਵੀ ਬਾਲ ਭਾਰਤ ਕੱਲ੍ਹ ਹੋਵੇਗਾ ਲਾਂਚ
ਸੁਨੀਲ ਜਾਖੜ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਉੱਪਰ ਬੋਲਦਿਆਂ ਕਿਹਾ ਕਿ ਮੰਤਰੀ ਮੰਡਲ ਦੀ ਬੈਠਕ ਵਿਚ ਇਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਵੱਲੋਂ ਦਿੱਤੀ ਗਈ ਜੱਜਮੈਂਟ ਦੇਸ਼ ਵਿੱਚ ਕੀਤੇ ਗਏ ਕੁਮੈਂਟ ਕੇਸ ਤੋਂ ਬਾਹਰ ਵਾਲੇ ਜਾਪ ਰਹੇ ਹਨ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਦੌਰਾਨ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਬਣਾਈ ਜਾਣ ਵਾਲੀ ਨਵੀਂ ਐਸਆਈਟੀ ਦੇ ਨਾਮ ਹਾਲੇ ਫਾਈਨਲ ਨਹੀਂ ਕੀਤੇ ਗਏ ਹਨ ਜਦਕਿ ਪ੍ਰਿੰਸੀਪਲ ਡਿਸੀਜ਼ਨ ਲਿਆ ਗਿਆ ਹੈ।
ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਜਲਦ ਹੀ ਬਾਰਦਾਨੇ ਦੀ ਕਿੱਲਤ ਖ਼ਤਮ ਹੋ ਜਾਵੇਗੀ।
ਇਹ ਵੀ ਪੜੋ: ਪਾਕਿਸਤਾਨ ਤੋਂ ਆਕਸੀਜਨ ਲੈਣ ਲਈ ਕੇਂਦਰ ਨੂੰ ਕੈਪਟਨ ਦੀ ਗੁਹਾਰ