ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਇਆ ਜਾ ਸਕੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਥੇ ਕੋਰੋਨਾ ਦੇ 26 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ ਸ਼ਹਿਰ ਨੂੰ ਕੰਟੇਨਮੈਂਟ ਐਲਾਨ ਦਿੱਤਾ ਹੈ। ਸਰਕਾਰ ਵੱਲੋਂ ਜਲਦ ਹੀ ਲੋਕਾਂ ਲਈ ਹਿਦਾਇਤਾਂ ਵੀ ਜਾਰੀ ਕੀਤੀਆਂ ਜਾਣਗੀਆਂ।
ਲੌਕਡਾਊਨ 2.0 ਨੇ ਵਧਾਈ ਪ੍ਰਵਾਸੀ ਮਜਦੂਰਾਂ ਦੀ ਚਿੰਤਾ - corona virus in punjab news
ਪ੍ਰਵਾਸੀ ਮਜਦੂਰ ਵੱਖ-ਵੱਖ ਸੈਕਟਰਾਂ 'ਚ ਬੰਦ ਦੁਕਾਨਾਂ ਅੱਗੇ ਡੇਰਾ ਲਾ ਕੇ ਬੈਠੇ ਹੋਏ ਹਨ। ਇਹ ਪ੍ਰਵਾਸੀ ਮਜਦੂਰ ਪਹਿਲਾਂ ਹੀ ਲੌਕਡਾਉਨ ਵਧਣ ਕਾਰਨ ਪ੍ਰੇਸ਼ਾਨੀ 'ਚ ਸਨ ਹੁਣ ਪ੍ਰਸ਼ਾਸਨ ਵੱਲੋਂ ਜਾਰੀ ਨਵੀਂ ਹਿਦਾਇਤਾਂ ਇਨ੍ਹਾਂ ਨੂੰ ਹੋਰ ਪ੍ਰੇਸ਼ਾਨੀ 'ਚ ਪਾ ਸਕਦੀਆਂ ਹਨ।
ਅਜਿਹੇ 'ਚ ਪ੍ਰਵਾਸੀ ਮਜਦੂਰ ਵੱਖ-ਵੱਖ ਸੈਕਟਰਾਂ 'ਚ ਬੰਦ ਦੁਕਾਨਾਂ ਅੱਗੇ ਡੇਰਾ ਲਗਾ ਕੇ ਬੈਠੇ ਹੋਏ ਹਨ। ਇਹ ਪ੍ਰਵਾਸੀ ਮਜਦੂਰ ਪਹਿਲਾਂ ਹੀ ਲੌਕਡਾਉਨ ਵਧਣ ਕਾਰਨ ਪ੍ਰੇਸ਼ਾਨੀ 'ਚ ਸਨ, ਹੁਣ ਪ੍ਰਸ਼ਾਸਨ ਵੱਲੋਂ ਜਾਰੀ ਨਵੀਂ ਹਿਦਾਇਤਾਂ ਇਨ੍ਹਾਂ ਨੂੰ ਹੋਰ ਪ੍ਰੇਸ਼ਾਨੀ 'ਚ ਪਾ ਸਕਦੀ ਹਨ। ਇਹ ਮਜਦੂਰ 150 ਤੋਂ ਵਧ ਗਿਣਤੀ 'ਚ ਇੱਥੇ ਰਹਿ ਰਹੇ ਹਨ। ਇਨ੍ਹਾਂ ਮਜਦੂਰਾਂ ਦੀ ਜ਼ਿੰਦਗੀ ਇਥੇ ਸ਼ੁਰੂ ਹੋ ਕੇ ਇੱਥੇ ਹੀ ਮੁੱਕ ਜਾਂਦੀ ਹੈ। ਈਟੀਵੀ ਭਾਰਤ ਵੱਲੋਂ ਜਦੋਂ ਇਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਆਪਣੀਆਂ ਪਰੇਸ਼ਾਨੀਆਂ ਨੂੰ ਖੁੱਲ੍ਹ ਕੇ ਸਾਹਮਣੇ ਰੱਖਿਆ।
ਪ੍ਰਵਾਸੀ ਮਜਦੂਰਾਂ ਨੇ ਦੱਸਿਆ ਕਿ ਉਹ ਦਿਹਾੜੀਦਾਰ ਹਨ, ਉਨ੍ਹਾਂ ਨੂੰ ਸ਼ਹਿਰ 'ਚ ਰਹਿੰਦਿਆਂ 20 ਵਰ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੰਮ ਬੰਦ ਹੋਣ ਕਾਰਨ ਉਨ੍ਹਾਂ ਨੂੰ ਖਾਣ ਦੇ ਵੀ ਲਾਲੇ ਪੈ ਗਏ ਹਨ। ਉਨ੍ਹਾਂ ਕੋਲ ਜਿੰਨੇ ਵੀ ਪੈਸੇ ਸਨ ਉਹ ਵੀ ਖ਼ਤਮ ਹੋਣ ਵਾਲੇ ਹਨ। ਅਜਿਹੇ 'ਚ ਉਹ ਸਮਾਜ ਸੇਵੀਆਂ ਵੱਲੋਂ ਵੰਡੇ ਜਾ ਰਹੇ ਖਾਣੇ 'ਤੇ ਹੀ ਨਿਰਭਰ ਹਨ। ਉਨ੍ਹਾਂ ਦੱਸਿਆ ਕਿ ਉਹ ਦੁਪਹਿਰ 2 ਵਜੇ ਤੱਕ ਭੁੱਖੇ ਰਹਿੰਦੇ ਹਨ, ਫਿਰ ਐਨਜੀਓ ਵੱਲੋਂ ਉਨ੍ਹਾਂ ਨੂੰ ਰੋਟੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਹੀ ਉਹ ਆਪਣਾ 2 ਸਮੇਂ ਦਾ ਗੁਜ਼ਾਰਾ ਕਰਦੇ ਹਨ।