ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸਾਬਕਾ ਸੀਐੱਮ ਨੇ ਕਾਂਗਰਸ ਪਾਰਟੀ ਦੇ ਮੈਨੀਫੇਸਟੋ ਨੂੰ ਦਿਖਾਇਆ। ਨਾਲ ਹੀ ਉਨ੍ਹਾਂ ਨੇ ਸਰਕਾਰ ਦੀ ਉਪਲਬਧੀਆਂ ਦੇ ਦਸਤਾਵੇਜ ਵੀ ਦਿਖਾਏ। ਉਨ੍ਹਾਂ ਨੇ ਕਿਹਾ ਕਿ 82 ਫੀਸਦ ਮੈਨੀਫੇਸਟੋ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਜੋ ਕੰਮ ਸ਼ੁਰੂ ਕੀਤੇ ਗਏ ਹਨ ਉਹ ਜਾਰੀ ਰਹਿਣਗੇ।
18 ਨੁਕਤੇ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜੋ ਵੀ ਗੱਲਾਂ ਹੋ ਰਹੀਆਂ ਹਨ ਕਿ ਇਹ ਸਭ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਹੈ। ਮੈਨੀਫੈਸਟੋ ਦੇ ਆਧਾਰ ’ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਿੰਕ ਰੋਡ, ਪੇਡੂ ਗ੍ਰਾਂਟ ਸਮਾਰਟ ਸਕੂਲ, ਸਰਵ ਸਿੱਖਿਆ ਅਭਿਆਨ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੰਮ ਕੀਤਾ ਗਿਆ ਹੈ।
ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਉਹ ਆਪਣੀ ਨਵੀਂ ਪਾਰਟੀ ਦਾ ਚੋਣ ਨਿਸ਼ਾਨ ਦੇ ਨਾਲ-ਨਾਲ ਨਾਂ ਦਾ ਐਲਾਨ ਕਰ ਦੇਣਗੇ। ਮੇਰੇ ਵਕੀਲ ਇਸ ’ਤੇ ਕੰਮ ਕਰ ਰਹੇ ਹਨ।
ਕਾਂਗਰਸ ਦੇ ਕਈ ਲੀਡਰ ਉਨ੍ਹਾਂ ਦੇ ਸੰਪਰਕ ’ਚ- ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਵੇਂ ਹੀ ਚੋਣ ਕਮਿਸ਼ਨ ਵੱਲੋਂ ਨਾਂ ਅਤੇ ਚੋਣ ਨਿਸ਼ਾਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਉਹ ਆਪਣੀ ਨਵੀਂ ਪਾਰਟੀ ਦੀ ਸ਼ੁਰੂਆਤ ਕਰਨਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਕਈ ਲੋਕ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਸਮਾਂ ਆਉਣ ’ਤੇ ਉਹ ਖੁਲ੍ਹੇਆਮ ਸਾਹਮਣੇ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੌਕੇ ਦੀ ਉਡੀਕ ਕਰ ਰਹੇ ਹਾਂ। ਪਰ ਮੈ ਉਨ੍ਹਾਂ ਦਾ ਨਾਂ ਨਹੀਂ ਲਵਾਂਗਾ। ਪਹਿਲਾਂ ਹੀ ਮੇਰੇ ਸਮਰਥਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
'ਕਿਸੇ ਪਾਰਟੀ ਨਾਲ ਨਹੀਂ ਹੋਵੇਗਾ ਗਠਜੋੜ'
ਨਵੀਂ ਪਾਰਟੀ ਬਣਾਉਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਭਾਜਪਾ ਦੇ ਨਾਲ ਗਠਬੰਧਨ ਕਰਨ ਦੀ ਗੱਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੋ ਚਾਹੁੰਦੇ ਹਨ ਉਹ ਸੀਟਾਂ ਦੀ ਵੰਡ ਦਾ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਬੰਧਨ ਕਰਨ ਦਾ ਕੋਈ ਇਰਾਦਾ ਨਹੀਂ ਹੈ ਬਲਕਿ ਸਿਰਫ ਟੁੱਟੇ ਹੋਏ ਅਕਾਲੀ ਸਮੂਹ ਦੇ ਨਾਲ ਸੀ। ਢੀਂਡਸਾ ਦੇ ਨਾਲ ਗੱਠਜੋੜ ਕਰਨ ਦੇ ਬਾਰੇ ’ਚ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਢੀਂਡਸਾ ਨੂੰ ਅਸਲੀ ਲੜਾਈ ਲੜਣੀ ਹੈ ਤਾਂ ਉਸ ਨੂੰ ਆਪਣੀ ਫੌਜ ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਅਸੀਂ ਸਾਰੇ ਨੂੰ ਇੱਕ ਸੰਯੁਕਤ ਤਾਕਤ ਦੇ ਰੂਪ ਚ ਕੰਮ ਕਰਨਾ ਹੋਵੇਗਾ।
ਨਵਜੋਤ ਸਿੰਘ ਸਿੱਧੂ ਨੂੰ ਨਹੀਂ ਕੋਈ ਸਮਝ- ਕੈਪਟਨ
ਨਵਜੋਤ ਸਿੰਘ ਸਿੱਧੂ ਦੇ ਟਵੀਟ ’ਤੇ ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੁਝ ਨਹੀਂ ਆਉਂਦਾ, ਸਿਰਫ ਬੋਲਣਾ ਜਾਣਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੀ ਮੀਟਿੰਗ ਦੇ ਬਾਰੇ ਚ ਉਹ ਕੀ ਜਾਣਦੇ ਹਨ। ਪੀਐੱਮ ਜਾਂ ਗ੍ਰਹਿ ਮੰਤਰੀ ਦੇ ਨਾਲ ਸੂਬੇ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਹੁੰਦਾ ਹੈ ਅਤੇ ਸੂਬੇ ਦੇ ਮਸਲਿਆਂ ਨੂੰ ਲੈ ਕੇ ਲਗਾਤਾਰ ਬੈਠਕਾਂ ਕਰਨੀਆਂ ਹੁੰਦੀਆਂ ਹਨ, ਇਸਦਾ ਮਤਲਬ ਇਹ ਨਹੀਂ ਹੈ ਕਿ ਮੈ ਉਨ੍ਹਾਂ ਦੇ ਨਾਲ ਮਿਲ ਚੁੱਕਿਆ ਹਾਂ। ਜੇਕਰ ਜੰਗ ਚ ਜਾਣਾ ਹੁੰਦਾ ਹੈ ਤਾਂ ਫੋਰਸ ਦੇ ਨਾਲ ਜਾਣਾ ਹੁੰਦਾ ਹੈ। ਇਸ ਲਈ ਸੀਟਾਂ ਨੂੰ ਲੈ ਕੇ ਉਹ ਬੀਜੇਪੀ ਢੀਂਡਸਾ ਦੇ ਨਾਲ ਗੱਲ ਕਰਨਗੇ।