ਚੰਡੀਗੜ੍ਹ: ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਅਖੀਰਲੇ ਗੇੜ 'ਚ 8 ਸੂਬਿਆਂ ਵਿੱਚ ਵੋਟਿੰਗ ਜਾਰੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ ਜਿਸ ਵਿੱਚ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਭਾਰਤ ਦੇ 8 ਸੂਬਿਆਂ ਵਿੱਚ ਸ਼ਾਮ 6 ਵਜੇ ਤੱਕ 62.45% ਫ਼ੀਸਦੀ ਵੋਟਿੰਗ ਹੋਈ।
ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੇ ਵੀ ਪਾਈ ਸੀ ਵੋਟ।
ਬਾਦਲ ਪਰਿਵਾਰ ਵੀ ਪਹੁੰਚਾ ਪੋਲਿੰਗ ਬੂਥ, ਪਾਈ ਵੋਟ।ਹਰਸਿਮਰਤ ਬਾਦਲ ਨੇ ਕਾਂਗਰਸ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਉਨ੍ਹਾਂ ਦੇ ਅਕਾਲੀ ਵਰਕਰ ਉੱਤੇ ਹਮਲਾ ਹੋਇਆ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਸੁਖਪਾਲ ਸਿੰਘ ਖਹਿਰਾ ਨੇ ਵੀ ਕੀਤਾ ਸੀ ਪੋਲਿੰਗ ਬੂਥਾਂ ਦਾ ਦੌਰਾ।
ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਕਾਂਗਰਸੀ-ਅਕਾਲੀ ਅਤੇ ਕਿਤੇ ਕਾਂਗਰਸ ਵਰਕਰ ਆਪਸ ਵਿੱਚ ਹੀ ਭਿੜੇ। ਬਠਿੰਡਾ ਵਿਖੇ 2 ਗੁਟਾਂ ਵਿਚਾਲੇ ਝੱਗੜੇ ਦੌਰਾਨ 122 ਨੰਬਰ ਪੋਲਿੰਗ ਬੂਥ ਵਿੱਚ 1 ਜ਼ਖ਼ਮੀ ਹੋਇਆ।
ਸਿਮਰਜੀਤ ਸਿੰਘ ਬੈਂਸ, ਪਵਨ ਬੰਸਲ ਤੇ ਵੱਖ-ਵੱਖ ਉਮੀਦਵਾਰਾਂ ਵੀ ਪਹੁੰਚੇ ਪੋਲਿੰਗ ਬੂਥ, ਪਾਈ ਵੋਟ। ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ ਵੋਟਾਂ।
278 ਉਮੀਦਵਾਰਾਂ ਵਿੱਚ 254 ਪੁਰਸ਼ ਅਤੇ 24 ਮਹਿਲਾ ਉਮੀਦਵਾਰ ਸ਼ਾਮਲ ਹਨ। ਧਰਮਵੀਰ ਗਾਂਧੀ, ਕੇਵਲ ਸਿੰਘ ਢਿੱਲੋ, ਸੁਰਜੀਤ ਸਿੰਘ ਰੱਖੜਾ, ਸਾਧੂ ਸਿੰਘ ਧਰਮਸੋਤ ਨੇ ਪਾਈ ਵੋਟ। ਸਿਮਰਜੀਤ ਸਿੰਘ ਬੈਂਸ ਤੇ ਪਵਨ ਬੰਸਲ ਨੇ ਵੀ ਪੋਲਿੰਗ ਬੂਥ ਜਾ ਕੇ ਪਾਈ ਸੀ ਵੋਟ।
ਅੱਜ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਚੋਣਾਂ ਦੌਰਾਨ ਪੰਜਾਬ ਸਣੇ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋਈ ਹੈ। ਸੰਨੀ ਦਿਓਲ ਨੇ ਵੀ ਕੀਤਾ ਪੋਲਿੰਗ ਬੂੱਥਾਂ 'ਤੇ ਪਹੁੰਚ ਕੇ ਜਾਇਜ਼ਾ ਲਿਆ ਸੀ। ਕਿਕ੍ਰਟਰ ਹਰਭਜਨ ਸਿੰਘ ਨੇ ਵੀ ਜਲੰਧਰ ਦੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਸੀ ਵੋਟ।
ਚੋਣਾਂ ਲਈ ਮੁੱਖ ਪ੍ਰਬੰਧ
13 ਲੋਕ ਸਭਾ ਹਲਕਿਆਂ ਲਈ 14,339 ਪੋਲਿੰਗ ਲੋਕੇਸ਼ਨਾਂ ਉੱਤੇ 23,213 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇਨ੍ਹਾਂ ਲਈ 42,689 ਬੈਲਟ ਯੂਨਿਟ, 28,703 ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸਨ। ਮਸ਼ੀਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਖ਼ਰਾਬੀ ਨਾ ਆਵੇ ਇਸੇ ਲਈ ਕੁੱਝ ਮਸ਼ੀਨਾਂ ਵਾਧੂ ਰੱਖੀਆਂ ਗਈਆਂ ਹਨ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
249 ਪੋਲਿੰਗ ਸਟੇਸ਼ਨ ਕ੍ਰਿਟੀਕਲ, 719 ਸੰਵੇਦਨਸ਼ੀਲ ਅਤੇ 509 ਪੋਲਿੰਗ ਸਟੇਸ਼ਨਾਂ ਨੂੰ ਹਾਇਪਰ ਸੈਂਸੇਟਿਵ ਐਲਾਨਿਆ ਗਿਆ ਹੈ।
ਵੋਟਰਾਂ ਦਾ ਵੇਰਵਾ
ਲੋਕ ਸਭਾ ਚੋਣਾਂ 'ਚ 2,07,81,211 ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ ਵੋਟਰਾਂ ਵਿੱਚ ਪੁਰਸ਼ ਵੋਟਰ 1,09,50,735, ਮਹਿਲਾ ਵੋਟਰ 9,82,916 ਅਤੇ ਟ੍ਰਾਂਸਜੈਂਡਰ ਵੋਟਰ 560 ਹਨ। ਇਨ੍ਹਾਂ ਵਿੱਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਪਾਰਟੀਆਂ ਵਿੱਚ ਮੁੱਖ ਮੁਕਾਬਲਾ
ਇਸ ਵਾਰੀਆਂ ਸਾਰੀਆਂ ਪਾਰਟੀਆਂ ਇੱਕ-ਦੂਜੇ ਨੂੰ ਵੱਡੀ ਟੱਕਰ ਦੇ ਰਹੀਆਂ ਹਨ ਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵਿਚਾਲੇ ਹੈ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ, ਪੰਜਾਬ ਏਕਤਾ ਪਾਰਟੀ ਅਤੇ ਕਈ ਹੋਰ ਪਾਰਟੀਆਂ ਚੋਣ ਮੈਦਾਨ 'ਚ ਡਟੀਆਂ ਹੋਈਆਂ ਹਨ।
ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਸੂਬੇ ਭਰ ਦੇ ਪੋਲਿੰਗ ਸਟੇਸ਼ਨਾਂ 'ਤੇ 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਗੁਰਦਾਸਪੁਰ ਲੋਕ ਸਭਾ ਹਲਕੇ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਨੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੰਗ ਕੀਤੀ ਸੀ ਕਿ ਉੱਥੇ ਵਾਧੂ ਫੋਰਸ ਲਗਾਈ ਜਾਵੇ। ਹਾਈ ਕੋਰਟ ਨੇ ਉਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਗੁਰਦਾਸਪੁਰ ਵਿੱਚ ਨੀਮ ਫ਼ੌਜੀ ਦਸਤੇ ਦੀਆਂ15 ਦੀ ਥਾਂ 24 ਟੁਕੜੀਆਂ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।