ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਵਿੱਚ ਘਰ ਚਲਾਉਣ ਵਾਲੇ ਲੋਕਾਂ ਦੀ ਮੌਤ ਤੋਂ ਬਾਅਦ ਆਰਥਿਕ ਮਦਦ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਇੰਨਾ ਹੀ ਨਹੀਂ ਅਨਾਥ ਬੱਚਿਆਂ ਦੀ ਪੜਾਈ ਸਣੇ ਪੈਨਸ਼ਨ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ, ਜਦ ਕਿ ਪੰਜਾਬ ਸਰਕਾਰ ਨੂੰ ਵੀ ਅਜਿਹੇ ਪੀੜਤ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
ਦਿੱਲੀ ਸਰਕਾਰ ਦੀ ਤਰ੍ਹਾਂ ਕੈਪਟਨ ਵੀ ਕੋਰੋਨਾ ਪੀੜਤਾਂ ਦੀ ਕਰਨ ਮਦਦ: ਮਾਣੂਕੇ - ਅਰਵਿੰਦ ਕੇਜਰੀਵਾਲ ਸਰਕਾਰ
ਆਪ ਵਿਧਾਇਕਾ ਸਰਬਜੀਤ ਕੌਰ ਮਾਣੂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਦੀ ਤਰਜ਼ ’ਤੇ ਕੋਰੋਨਾ ਪੀੜਤਾ ਦੀ ਮਦਦ ਕਰਨ ਤੇ ਬਾਹਰ ਨਿਕਲ ਲੋਕਾਂ ਦੀ ਸਾਰ ਲੈਣ।
ਦਿੱਲੀ ਸਰਕਾਰ ਦੀ ਤਰ੍ਹਾਂ ਕੈਪਟਨ ਵੀ ਕੋਰੋਨਾ ਪੀੜਤਾਂ ਦੀ ਕਰਨ ਮਦਦ: ਮਾਣੂਕੇ
ਇਹ ਵੀ ਪੜੋ: ਹਰਿਆਣਾ ’ਚ ਤੌਕਤੇ ਤੂਫਾਨ ਦੀ ਦਸਤਕ, ਸਰਕਾਰ ਨੇ ਜਾਰੀ ਕੀਤੀ ਐਡਵਾਈਜਰੀ
ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਦਿੱਲੀ ਸਰਕਾਰ ਦੀ ਤਰ੍ਹਾਂ ਐਂਬੂਲੈਂਸਾਂ ਵੱਲੋਂ ਲਏ ਜਾਂਦੇ ਰੇਟਾਂ ਦੇ ਉੱਪਰ ਰੋਕ ਨਹੀਂ ਲਗਾਈ ਗਈ, ਹਾਲਾਂਕਿ ਕਈ ਫ਼ੈਸਲੇ ਮੁੱਖ ਮੰਤਰੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਉੱਪਰ ਛੱਡ ਦਿੰਦੇ ਹਨ ਪਰ ਲੋਕਾਂ ਦੇ ਲਈ ਫ਼ੈਸਲੇ ਸਰਕਾਰ ਨੂੰ ਲੈਣੇ ਚਾਹੀਦੇ ਹਨ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਰੀ ਕਰ ਰਹੇ ਹਨ।
ਇਹ ਵੀ ਪੜੋ: ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ਲਈ ਜ਼ਿਲ੍ਹੇ ਦੀਆਂ ਹੱਦਾਂ ਸੀਲ