ਪੰਜਾਬ

punjab

ETV Bharat / city

ਪੰਜਾਬ, ਹਰਿਆਣਾ ਸਣੇ ਦਿੱਲੀ-ਐਨਸੀਆਰ 'ਚ ਤੌਕਤੇ ਤੂਫ਼ਾਨ ਦਾ ਅਸਰ, ਕਈ ਥਾਵਾਂ 'ਤੇ ਪੈ ਰਿਹੈ ਹਲਕਾ ਮੀਂਹ - ਹਲਕਾ ਮੀਂਹ

ਚੱਕਰਵਾਤੀ ਤੂਫਾਨ ਤੌਕਤੇ ਨੇ ਦੇਸ਼ ਦੇ ਕਈ ਤੱਟਵਰਤੀ ਇਲਾਕਿਆਂ ਵਿਚ ਆਪਣਾ ਅਸਰ ਦਿਖਾਇਆ ਹੈ। ਹੁਣ ਇਸ ਤੂਫ਼ਾਨ ਦਾ ਅਸਰ ਪੰਜਾਬ, ਹਰਿਆਣ ਤੇ ਦਿੱਲੀ-ਐਨਸੀਆਰ ਸਣੇ ਉਤਰ ਭਾਰਤ ਦੇ ਕਈ ਸੂਬਿਆਂ 'ਚ ਵੇਖਣ ਨੂੰ ਮਿਲ ਰਿਹਾ ਹੈ।

ਫ਼ੋਟੋ
ਫ਼ੋਟੋ

By

Published : May 19, 2021, 10:00 AM IST

ਚੰਡੀਗੜ੍ਹ: ਚੱਕਰਵਾਤੀ ਤੂਫਾਨ ਤੌਕਤੇ ਦਾ ਅਸਰ ਪੰਜਾਬ ਤੇ ਹਰਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ, ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ ਅੱਜ, ਭਾਵ 19 ਮਈ ਨੂੰ ਬਾਰਸ਼ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਪ੍ਰਭਜੋਤ ਕੌਰ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿੰਨਾਂ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਅਤੇ ਹਵਾ ਵਿੱਚ ਘੱਟ ਨਮੀ ਹੋਣ ਕਾਰਨ ਧੂੜ ਮਿੱਟੀ ਦੇ ਤੁਫਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਬਿਜਲੀ ਦੀ ਚਮਕ ਨਾਲ ਹਲਕੀ ਅਤੇ ਦਰਮਿਆਨੀ ਬਾਰਸ਼ ਦੇ ਵੀ ਆਸਾਰ ਹਨ, ਪਰ ਤੇਜ ਮੀਂਹ ਨਹੀਂ ਪਵੇਗਾ।

ਪੰਜਾਬ ਵਿੱਚ 20 ਮਈ ਤੱਕ ਰਹੇਗਾ ਅਜਿਹਾ ਮੌਸਮ

ਮੌਸਮ ਵਿਗਿਆਨੀ ਪ੍ਰਭਜੋਤ ਕੌਰ ਸੰਧੂ ਨੇ ਕਿਹਾ ਹੈ ਕੇ ਫਸਲਾਂ ਦੀ ਕਟਾਈ ਹੋ ਚੁੱਕੀ ਹੈ ਨਵੀਆਂ ਫ਼ਸਲਾਂ ਅਜੇ ਸ਼ੁਰੂਆਤੀ ਦੌਰ ਵਿਚ ਹਨ ਜਿਸ ਕਾਰਨ ਉਨ੍ਹਾਂ ਨੂੰ ਜਿਆਦਾ ਨੁਕਸਾਨ ਨਹੀਂ ਹੋਵੇਗਾ । ਪਰ ਧੂੜ ਮਿਟੀ ਦੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ ਹੋਵੇਗਾ ਹਲਕੀ ਦਰਮਿਆਨੀ ਬਾਰਸ਼ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਅਤੇ ਪੰਜਾਬ ਵਿੱਚ 20 ਮਈ ਤਕ ਅਜਿਹੇ ਮੌਸਮ ਰਹਿਣ ਦੇ ਆਸਾਰ ਹਨ।

ਦਿੱਲੀ-ਐਨਸੀਆਰ 'ਚ ਸਵੇਰ ਤੋਂ ਹਲਕੀ ਬਾਰਿਸ਼

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਬੁੱਧਵਾਰ ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣਾ ਜਾਰੀ ਹੈ, ਬਾਰਸ਼ ਕਾਰਨ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿਨ ਵੇਲੇ ਬੱਦਲਵਾਈ ਅਤੇ ਹਲਕੀ ਬਾਰਸ਼ ਹੋਵੇਗੀ।

IMD ਮੁਤਾਬਕ ਬਹਾਦੁਰਗੜ, ਗੁਰੂਗ੍ਰਾਮ, ਫਰੀਦਾਬਾਦ, ਬੱਲਭਗੜ੍ਹ, ਪਾਨੀਪਤ, ਕਰਨਾਲ, ਕੈਥਲ, ਕੁਰੂਕਸ਼ੇਤਰ ਅਤੇ ਨੋਇਡਾ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪੂਰੀ ਦਿੱਲੀ ਅਤੇ ਐਨਸੀਆਰ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਅਲਰਟ ਜਾਰੀ

ਮੌਸਮ ਵਿਭਾਗ ਦੀ ਚੇਤਾਵਨੀ ਮਗਰੋਂ ਚੰਡੀਗੜ੍ਹ ਸਟੇਟ ਦਫਤਰ ਵੱਲੋਂ ਲੋਕਾਂ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਜਾਨ ਮਾਲ ਦਾ ਨੁਕਸਾਨ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:ਪੀਐਮ ਮੋਦੀ ਅੱਜ ਕਰਨਗੇ ਗੁਜਰਾਤ ਅਤੇ ਦੀਵ ਦਾ ਦੌਰਾ, ਹਾਲਾਤ ਅਤੇ ਨੁਕਸਾਨ ਦੀ ਕਰਨਗੇ ਸਮੀਖਿਆ

ਸਟੇਟ ਦਫਤਰ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਕਾਰਾਂ ਜਾਂ ਹੋਰ ਵਾਹਨ ਦਰੱਖਤ ਦੇ ਹੇਠਾਂ ਖੜੇ ਹਨ, ਉਨ੍ਹਾਂ ਨੂੰ ਤੁਰੰਤ ਉਥੋਂ ਹਟਾ ਦਿਓ। ਵਾਹਨਾਂ ਨੂੰ ਅੰਡਰਗਰਾਉਂਡ ਪਾਰਕਿੰਗ, ਅੰਦਰ ਜਾਂ ਕਿਸੇ ਖੁੱਲੀ ਜਗ੍ਹਾ ਤੇ ਪਾਰਕ ਕਰੋ ਤਾਂ ਕਿ ਕੋਈ ਹਾਦਸਾ ਨਾ ਹੋਵੇ।

ਇਹ ਵੀ ਕਿਹਾ ਗਿਆ ਹੈ ਕਿ ਜੇ ਬਾਲਕੋਨੀ ਵਿਚ ਹਲਕੀਆਂ ਚੀਜਾਂ ਰੱਖੀਆਂ ਹਨ ਜਾਂ ਕੰਧਾਂ ਨਾਲ ਗਮਲੇ ਜਾਂ ਹੋਰ ਚੀਜ਼ਾਂ ਟੰਗੀਆਂ ਹਨ, ਤਾਂ ਉਨ੍ਹਾਂ ਨੂੰ ਉਥੋਂ ਹਟਾ ਦਿਓ ਤਾਂ ਜੋ ਉਹ ਤੂਫਾਨ ਆਉਣ ਤੇ ਇਧਰ ਉਧਰ ਨਾ ਡਿੱਗਣ। ਇਸ ਦੇ ਨਾਲ ਹੀ, ਘਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਅਤੇ ਸਾਰੇ ਦਰਵਾਜ਼ੇ ਅਤੇ ਵਿੰਡੋਜ਼ ਨੂੰ ਸਹੀ ਤਰ੍ਹਾਂ ਬੰਦ ਕਰੋ ਤਾਂ ਕਿ ਉਨ੍ਹਾਂ ਦਾ ਸ਼ੀਸ਼ਾ ਨਾ ਟੁੱਟੇ।

ABOUT THE AUTHOR

...view details