ਪੰਜਾਬ

punjab

ETV Bharat / city

ਸਿਸਵਾਂ ਫਾਰਮ ਛੱਡ ਕੈਪਟਨ ਨੇ ਸਰਕਾਰੀ ਰਿਹਾਇਸ਼ ‘ਤੇ ਲਾਏ ਡੇਰੇ ! - Official accommodation

ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Captain Amarinder Singh) ਹੁਣ ਜ਼ਿਆਦਾਤਰ ਸਰਕਾਰੀ ਰਿਹਾਇਸ਼ ਤੇ ਹੀ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲਿਆ ਕਰਨਗੇ ਅਤੇ ਉਨ੍ਹਾਂ ਵੱਲੋਂ ਵੀ ਸਰਕਾਰੀ ਰਿਹਾਇਸ਼(Official accommodation) ਤੇ ਰਹਿਣ ਦੀ ਅਪੀਲ ਕੀਤੀ ਗਈ ਸੀ।

ਸਿਸਵਾਂ ਫਾਰਮ ਛੱਡ ਕੈਪਟਨ ਨੇ ਸਰਕਾਰੀ ਰਿਹਾਇਸ਼ ‘ਤੇ ਲਾਏ ਡੇਰੇ
ਸਿਸਵਾਂ ਫਾਰਮ ਛੱਡ ਕੈਪਟਨ ਨੇ ਸਰਕਾਰੀ ਰਿਹਾਇਸ਼ ‘ਤੇ ਲਾਏ ਡੇਰੇ

By

Published : Jun 17, 2021, 9:51 PM IST

Updated : Jun 18, 2021, 5:51 PM IST

ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Captain Amarinder Singh) ਸਿਸਵਾਂ ਫਾਰਮ(Siswan Farm) ਦਾ ਮੋਹ ਛੱਡ ਸਰਕਾਰੀ ਰਿਹਾਇਸ਼ ਤੇ ਆਉਣ ਲੱਗ ਪਏ ਹਨ। ਪੰਜਾਬ ਕਾਂਗਰਸ ਦੇ ਵਿਚ ਸਿਆਸੀ ਮੱਚੇ ਘਮਾਸਾਨ ਤੋਂ ਬਾਅਦ ਕਈ ਵਿਧਾਇਕਾਂ ਵੱਲੋਂ ਇੱਥੋਂ ਤੱਕ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੰਦੇ ਤਾਂ ਹੁਣ ਹਾਈ ਕਮਾਨ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਗਰੁੱਪ ਦੇ ਵਿਧਾਇਕਾਂ ਅਤੇ ਮੰਤਰੀਆਂ, ਸਾਂਸਦਾਂ ਦੀ ਖਾਤਰਦਾਰੀ ਕਰ ਰਹੇ ਹਨ। ਇੰਨ੍ਹਾਂ ਹੀ ਨਹੀਂ ਜਿਹੜੇ ਵਿਧਾਇਕਾਂ ਦੇ ਹਲਕਿਆਂ ਵਿੱਚ ਕੰਮ ਨਹੀਂ ਹੋਏ ਉਹ ਵਿਧਾਇਕ ਵੀ ਹੁਣ ਮੁੱਖ ਮੰਤਰੀ ਦੇ ਦਰਬਾਰ ਵਿਚ ਹਾਜ਼ਰੀਆਂ ਭਰਨ ਲੱਗ ਪਏ ਹਨ ਜਿਸ ਦੇ ਸਿਆਸੀ ਗਲਿਆਰਿਆਂ ਵਿਚ ਕਈ ਮਾਇਨੇ ਨਿਕਲਦੇ ਹਨ ਇਕ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਧੜੇ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਨਬਜ਼ ਟਟੋਲ ਰਹੇ ਹਨ ਤਾਂ ਜੋ ਹਾਈਕਮਾਨ ਦੇ ਫ਼ੈਸਲੇ ਤੋਂ ਬਾਅਦ ਕੋਈ ਵੀ ਉਨ੍ਹਾਂ ਖ਼ਿਲਾਫ਼ ਬਗ਼ਾਵਤ ਨਾ ਕਰੇ।

ਸਿਸਵਾਂ ਫਾਰਮ ਛੱਡ ਕੈਪਟਨ ਨੇ ਸਰਕਾਰੀ ਰਿਹਾਇਸ਼ ‘ਤੇ ਲਾਏ ਡੇਰੇ !

'ਫਾਰਮ ਹਾਊਸ ਨੂੰ ਛੱਡ ਸਰਕਾਰੀ ਰਿਹਾਇਸ਼ ਤੇ ਜ਼ਿਆਦਾ ਰਹਿਣਗੇ ਕੈਪਟਨ'

ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਜ਼ਿਆਦਾਤਰ ਸਰਕਾਰੀ ਰਿਹਾਇਸ਼ ਤੇ ਹੀ ਅਧਿਕਾਰੀਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲਿਆ ਕਰਨਗੇ ਅਤੇ ਉਨ੍ਹਾਂ ਵੱਲੋਂ ਵੀ ਸਰਕਾਰੀ ਰਿਹਾਇਸ਼ ਤੇ ਰਹਿਣ ਦੀ ਅਪੀਲ ਕੀਤੀ ਗਈ ਸੀ।

ਓਧਰ ਆਪ ਵਿਧਾਇਕ ਮੀਤ ਹੇਅਰ ਦੇ ਵੱਲੋਂ ਕੈਪਟਨ ਅਮਰਿੰਦਰ ਤੇ ਜੰਮਕੇ ਸਿਆਸੀ ਨਿਸ਼ਾਨੇ ਸਾਧੇ ਗਏ।ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਿਵਵਾਂ ਫਾਰਮ ਹਾਊਸ ਚੋਂ ਨਹੀਂ ਨਿਕਲਦੇ ਤੇ ਆਮ ਲੋਕਾਂ ਦੀਆਂ ਕੀ ਉਹ ਆਪਣੇ ਆਗੂਆਂ ਦੀਆਂ ਮੁਸ਼ਕਿਲਾਂ ਵੀ ਨਹੀਂ ਸੁਣਦੇ।

ਇਹ ਵੀ ਪੜ੍ਹੋ:Assembly elections 2022: ਚੋਣਾਂ ਨੇੜੇ ਆਉਂਦੇ ਹੀ ਮੁੜ ਪ੍ਰਦਰਸ਼ਨ ਸ਼ੁਰੂ, ਕਿਸ ਪਾਰਟੀ ਦੀ ਕੀ ਰਣਨੀਤੀ ਜਾਣੋਂ ਖ਼ਾਸ ਰਿਪੋਰਟ ‘ਚ

Last Updated : Jun 18, 2021, 5:51 PM IST

ABOUT THE AUTHOR

...view details