ਚੰਡੀਗੜ੍ਹ:ਸੂਬਾ ਕਾਂਗਰਸ ਦਾ ਅੰਦਰੂਨੀ ਕਲੇਸ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਲਗਤਾਰ ਸਿੱਧੂ-ਕੈਪਟਨ (Sidhu Captain ) ਵੱਲੋਂ ਇੱਕ-ਦੂਜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਓਧਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਕਾਂਗਰਸ ਦੇ ਇਸ ਕਾਟੋ -ਕਲੇਸ਼ ਨੂੰ ਲੈਕੇ ਸਰਕਾਰ (State Government) ਨੂੰ ਨਿਸ਼ਾਨੇ ’ਤੇ ਲੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਦਲਜੀਤ ਚੀਮਾ ਵੱਲੋਂ ਕਾਂਗਰਸ ਦੀ ਖਾਨਾਜੰਗੀ ਨੂੰ ਲੈਕੇ ਸਿੱਧੂ-ਕੈਪਟਨ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ।
ਦਲਜੀਤ ਚੀਮਾ ਨੇ ਨਵਜੋਤ ਸਿੱਧੂ (Navjot Sidhu) ਅਤੇ ਮੁੱਖ ਮੰਤਰੀ ਵਿਚਾਲੇ ਚੱਲ ਰਹੀ ਲੜਾਈ ਨੂੰ ਲੈਕੇ ਤੰਜ ਕੱਸਦੀਆਂ ਕਿਹਾ ਕਿ ਸਰਕਾਰ ਦਾ ਧਿਆਨ ਲੋਕਾਂ ਵੱਲ ਨਾ ਜਾਕੇ ਸਿਰਫ ਆਪਣੀਆਂ ਕੁਰਸੀਆਂ ਉੱਪਰ ਹੈ ਤੇ ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਵਿੱਚ ਘਪਲੇ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਸ਼ਿਕਾਇਤ ਸੁਣਨ ਲਈ ਨਾ ਕੋਈ ਸੈਕਟਰੀਏਟ ਵਿਖੇ ਹੁੰਦਾ ਹੈ ਤੇ ਜਿਸ ਕਰਕੇ ਹਰ ਵਿਭਾਗ ਵਿੱਚ ਲੋਕ ਖੱਜਲ ਖੁਆਰ ਹੋ ਰਿਹਾ ਹੈ।