ਚੰਡੀਗੜ੍ਹ: ਦੇਸ਼ ਦੇ ਗਿਆਰ੍ਹਵੇਂ ਰਾਸਟਰਪਤੀ ਏ.ਪੀ.ਜੇ ਅਬਦੁੱਲ ਕਲਾਮ ਜੋ ਕਿ ਸਾਲ 2015 'ਚ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਮੇਘਾਲਯ ਦੇ ਸ਼ਿਲੋਂਗ 'ਚ ਆਪਣੇ ਆਖਰੀ ਸਾਹ ਲਏ ਸੀ। ਡਾ.ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਬ੍ਰਿਟਿਸ਼ ਰਾਜ ਅਧੀਨ ਰਾਮੇਸ਼ਵਰਮ, ਜ਼ਿਲ੍ਹਾ ਰਮਾਨਾਥਪੁਰਮ 'ਚ ਹੋਇਆ ਸੀ, ਜੋ ਮੌਜੂਦਾ ਸਮੇਂ ਤਾਮਿਲਨਾਡੂ 'ਚ ਹੈ।
ਡਾ.ਏ.ਪੀ.ਜੇ ਅਬਦੁੱਲ ਕਲਾਮ ਪ੍ਰੋਫੈਸ਼ਰ, ਲੇਖਕ ਅਤੇ ਵਿਗਿਆਨੀ ਸੀ। ਉਨ੍ਹਾਂ ਦਾ ਨਾਮ ਮਿਜਾਇਲ ਮੈਨ ਵਜੋਂ ਵੀ ਪ੍ਰਚਲਿਤ ਸੀ। ਉਨ੍ਹਾਂ ਦਾ ਉਪਨਾ ਸੀ ਕਿ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਯੋਗ ਉਪਰਾਲੇ ਕਰ ਸਕਣ। ਜਿਸ ਕਾਰਨ ਉਹ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ 'ਚ ਜਾਂਦੇ ਰਹਿੰਦੇ ਸੀ। ਆਪਣੇ ਨੇਕ ਸੁਭਾਅ ਕਾਰਨ ਅਬਦੁਲ ਕਲਾਮ ਲੋਕਾਂ ਦੇ ਚਹੇਤੇ ਬਣ ਚੁੱਕੇ ਸਨ, ਜਿਨਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਸ਼ਿਲਾਂਗ ਚ ਦਿੱਤਾ ਅੰਤਿਮ ਭਾਸ਼ਣ
ਦੱਸ ਦਈਏ ਕਿ ਸ਼ਿਲਾਂਗ ਚ ਜਦੋ ਵਿਦਿਆਰਥੀਆਂ ਦੇ ਵਿਚਾਲੇ ਮੰਚ ’ਚ ਏਪੀਜੇ ਅਬਦੁੱਲ ਕਲਾਮ ਭਾਸ਼ਣ ਦੇਣ ਪਹੁੰਚੇ ਤਾਂ ਸ਼ਾਇਦ ਇਹ ਕਿਸੇ ਨੂੰ ਅੰਦਾਜਾ ਵੀ ਹੋਵੇਗਾ ਕਿ ਇਹ ਸੰਬੋਧਨ ਉਨ੍ਹਾਂ ਦਾ ਆਖਿਰੀ ਭਾਸ਼ਣ ਹੈ। ਆਪਣੇ ਭਾਸ਼ਣ ਦੌਰਾਨ ਨਾ ਸਿਰਫ ਮਨੁੱਖਤਾ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਬਲਕਿ ਧਰਤੀ ਤੇ ਫੈਲੇ ਪ੍ਰਦੁਸ਼ਣ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ ਸੀ।
ਡਾ.ਏ.ਪੀ.ਜੇ ਅਬਦੁੱਲ ਕਲਾਮ ਦੀ ਬਰਸੀ ਮੌਕੇ ਕਈ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਕੇ ਉਨ੍ਹਾਂ ਨੂੰ ਯਾਦ ਕੀਤਾ ਹੈ।
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਟਵੀਟ ਰਾਹੀ ਸਾਬਕਾ ਰਾਸ਼ਟਰਪਤੀ ਡਾ.ਏਪੀਜੇ ਅਬਦੁੱਲ ਕਲਾਮ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਇਕ ਵਿਲੱਖਣ ਵਿਗਿਆਨੀ, ਇਕ ਦੂਰਦਰਸ਼ੀ ਰਾਜਨੀਤੀਵਾਨ ਅਤੇ ਸਭ ਤੋਂ ਮਹਾਨ ਇਨਸਾਨ ਸੀ।