ਚੰਡੀਗੜ੍ਹ :ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਹੀ ਤਰੀਕੇ ਦੇ ਨਾਲ ਕੇਸ ਦੀ ਪੈਰਵੀ ਨਹੀਂ ਕੀਤੀ। ਉਹ ਆਪ ਤਾਂ ਆਪਣੇ ਬੇਟੇ ਦੇ ਐਨਕਾਊਂਟਰ ਤੋਂ ਬਾਅਦ ਉਹ ਡਿਪ੍ਰੈਸਡ ਸੀ,ਇਸ ਕਰਕੇ ਉਹ ਨਹੀਂ ਵੇਖ ਪਾਏ ਕਿ ਉਨ੍ਹਾਂ ਦੇ ਵਕੀਲ ਨੇ ਸਿਰਫ਼ ਇਕ ਪੇਜ ਦੀ ਹੀ ਪਟੀਸ਼ਨ ਅਦਾਲਤ ਵਿੱਚ ਦਾਖ਼ਲ ਕੀਤੀ।
ਇਸ ਬਿਆਨ ਨੂੰ ਲੈ ਕੇ ਵਕੀਲ ਸਿਮਰਨਜੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਅਜਿਹੇ ਬਿਆਨਾਂ ਤੋਂ ਦੁਖੀ ਨੇ ਕਿਉਂਕਿ ਉਨ੍ਹਾਂ ਨੇ ਵਕੀਲ ਦੇ ਤੌਰ ਤੇ ਆਪਣਾ ਕੰਮ ਕੀਤਾ, ਅਤੇ ਜਿਹੜੀ ਮੁੱਖ ਮੰਗ ਸੀ ਕਿ ਪੋਸਟਮਾਰਟਮ ਦੁਬਾਰਾ ਕਰਵਾਇਆ ਜਾਵੇ ਉਸ ਦੇ ਆਰਡਰ ਵੀ ਕਰਵਾ ਚੁੱਕੇ ਨੇ।
ਉਨ੍ਹਾਂ ਨੇ ਇਸ ਕੇਸ ਦੇ ਲਈ ਨਹੀਂ ਲਈ : ਸਿਮਰਨਜੀਤ ਸਿੰਘ
ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਕੇਸ ਆਪਣੀ ਜ਼ਿੰਮੇਵਾਰੀ ਸਮਝ ਕੇ ਲੜਿਆ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੀਸ ਉਨ੍ਹਾਂ ਨੇ ਇਸ ਕੇਸ ਦੇ ਲਈ ਨਹੀਂ ਲਈ ।ਕੇਸ ਦੀ ਜੋ ਵੀ ਜਾਣਕਾਰੀ ਸੀ ਉਹ ਵ੍ਹੱਟਸਐਪ ਰਾਹੀਂ ਸਾਂਝੀ ਕੀਤੀ । ਪਹਿਲਾਂ ਭੁਪਿੰਦਰ ਸਿੰਘ ਭੁੱਲਰ ਨੇ ਕੰਪਨਸੇਸ਼ਨ ਦੇ ਲਈ ਕਿਹਾ ਸੀ ਪਰ ਮੈਂ ਉਨ੍ਹਾਂ ਨੂੰ ਇਹ ਦੱਸਿਆ ਕਿ ਕੰਪਨਸੇਸ਼ਨ ਮੇਰੇ ਹੱਥ ਚ ਨਹੀਂ ਹੈ,ਅਸੀਂ ਪਹਿਲਾਂ ਪੋਸਟਮਾਰਟਮ ਦੀ ਮੰਗ ਕਰ ਸਕਦੇ ਹਾਂ।