ਚੰਡੀਗੜ੍ਹ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਅਤੇ 2,51,1777 ਰਿਕਵਰੀ ਹੋਈ ਅਤੇ 703 ਲੋਕਾਂ ਦੀ ਕੋਰੋਨਾ ਤੋਂ ਮੌਤ ਹੋ ਗਈ ਹੈ।
ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ 7 ਦਿਨਾਂ ਦੇ ਵਿੱਚ 160 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1200 ਮਰੀਜ਼ ਲਾਈਫ ਸਪੋਰਟ ਸਿਸਟਮ ’ਤੇ ਹਨ। ਜਦਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਕਾਰਨ 31 ਲੋਕਾਂ ਦੀ ਮੌਤ (last 24 hours 31 people dead due to corona_) ਹੋ ਚੁੱਕੀ ਹੈ ਅਤੇ 8 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ।
ਇਨ੍ਹਾਂ ਤਿੰਨ ਜ਼ਿਲ੍ਹਿਆ ਸਭ ਤੋਂ ਵੱਧ ਮੌਤਾਂ
ਦੱਸ ਦਈਏ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਚ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ। ਵੀਰਵਾਰ ਨੂੰ ਅੰਮ੍ਰਿਤਸਰ ਅਤੇ ਪਟਿਆਲਾ ’ਚ 7-7 ਕੋਰੋਨਾ ਮਰੀਜ਼ਾ ਦੀ ਮੌਤ ਹੋ ਗਈ ਹੈ। ਲੁਧਿਆਣਾ ’ਚ 5, ਮੋਹਾਲੀ ’ਚ 4 ਅਤੇ ਜਲੰਦਰ ਚ 3 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਫਾਜ਼ਿਲਕਾ ਚ ਦੋ ਅਤੇ ਬਠਿੰਡਾ, ਗੁਰਦਾਸਪੁਰ ਅਤੇ ਸੰਗਰੂਰ ਚ ਇੱਕ ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ।