ਚੰਡੀਗੜ੍ਹ: ਕੋਰੋਨਾ ਵਾਇਰਲ ਦੇ ਮਾਮਲੇ ਤੇਜ਼ੀ ਨਾਲ ਮੁੜ ਤੋਂ ਵੱਧਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਕੋਰੋਨਾ ਪੰਜਾਬ ’ਚ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਕੋਰੋਨਾ ਕਾਰਨ ਬੀਤੇ ਦਿਨ ਪਿਛਲੇ 24 ਘਟਿਆਂ 'ਚ 30 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 5664 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸੂਬੇ 'ਚ 46,472 ਐਕਟਿਵ ਕੇਸ ਹਨ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਐੱਸ. ਏ. ਐੱਸ. ਨਗਰ ’ਚ 1084, ਲੁਧਿਆਣਾ ’ਚ 836 , ਜਲੰਧਰ ’ਚ 703, ਪਟਿਆਲਾ ’ਚ 224, ਪਠਾਨਕੋਟ ’ਚ 174, ਅੰਮ੍ਰਿਤਸਰ ’ਚ 401, ਸ੍ਰੀ ਫ਼ਤਿਹਗੜ੍ਹ ਸਾਹਿਬ ’ਚ 12, ਗੁਰਦਾਸਪੁਰ ’ਚ 171, ਹੁਸ਼ਿਆਰਪੁਰ ’ਚ 518, ਬਠਿੰਡਾ ’ਚ 226, ਰੂਪਨਗਰ ’ਚ 232, ਤਰਨਤਾਰਨ ’ਚ 119, ਫਿਰੋਜ਼ਪੁਰ ’ਚ 240, ਸੰਗਰੂਰ ’ਚ 86, ਮੋਗਾ ’ਚ 41, ਕਪੂਰਥਲਾ ’ਚ 18, ਬਰਨਾਲਾ ’ਚ 55, ਫਾਜ਼ਿਲਕਾ ’ਚ 86, ਸ਼ਹੀਦ ਭਗਤ ਸਿੰਘ ਨਗਰ 65, ਫਰੀਦਕੋਟ 148, ਮਾਨਸਾ 80, ਮੁਕਤਸਰ ’ਚ 145 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।