ਚੰਡੀਗੜ੍ਹ: ਕਰਫਿਊ ਦੇ ਦੌਰਾਨ ਕਾਰੋਬਾਰ ਬੰਦ ਹੋਣ ਦੇ ਚਲਦੇ ਦਿਹਾੜੀਦਾਰਾਂ ਤੇ ਮਜ਼ਦੂਰ ਵਰਗ ਦੇ ਲੋਕਾਂ ਲਈ ਦੋ ਵਕਤ ਦੇ ਖਾਣੇ ਦਾ ਇੰਤਜ਼ਾਮ ਕਰਨਾ ਬੇਹਦ ਮੁਸ਼ਕਲ ਹੋ ਗਿਆ ਹੈ। ਇਸ ਦੌਰਾਨ ਕੁੱਝ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ। ਪਿੰਜੌਰ ਦੀ ਇੱਕ ਸਮਾਜ ਸੇਵੀ ਸੰਸਥਾ ਕਾਂਸਲ ਗੌਸ਼ਾਲਾ ਦੇ ਮੈਂਬਰ ਰੋਜ਼ਾਨਾ ਪਿੰਜੌਰ ਤੋਂ ਚੰਡੀਗੜ੍ਹ 'ਚ ਲੋੜਵੰਦ ਲੋਕਾਂ ਲਈ ਲੰਗਰ ਸੇਵਾ ਕਰਨ ਆਉਂਦੇ ਹਨ।
ਕਰਫਿਊ ਦੌਰਾਨ ਕਾਂਸਲ ਗੌਸ਼ਾਲਾ ਸੰਸਥਾ ਲੋੜਵੰਦ ਲੋਕਾਂ ਲਈ ਕਰ ਰਹੀ ਲੰਗਰ ਦੀ ਸੇਵਾ - ਕਰਫਿਊ
ਕਰਫਿਊ ਦੇ ਦੌਰਾਨ ਕੰਮ ਨਾ ਮਿਲਣ ਦੇ ਚਲਦੇ ਮਜ਼ਦੂਰ ਤੇ ਦਿਹਾੜੀਦਾਰ ਲੋਕਾਂ ਨੂੰ ਦੋ ਵਕਤ ਦੇ ਖਾਣੇ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ। ਅਜਿਹੇ 'ਚ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਕੜੀ 'ਚ ਪਿੰਜੌਰ ਦੀ ਕਾਂਸਲ ਗੌਸ਼ਾਲਾ ਸੰਸਥਾ ਵੱਲੋਂ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਕਰ ਰਹੀ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਵੀ ਕੁਮਾਰ ਕਾਂਸਲ ਨੇ ਕਿਹਾ ਕਿ ਪਿੰਜੌਰ 'ਚ ਉਨ੍ਹਾਂ ਦੀ ਇੱਕ ਗਊਸ਼ਾਲਾ ਹੈ, ਜਿੱਥੇ ਉਹ ਪਸ਼ੂਆਂ ਦੀ ਸੇਵਾ ਕਰਦੇ ਹਨ। ਉਨ੍ਹਾਂ ਆਖਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੇ ਸੂਬੇ 'ਚ ਕਰਫਿਊ ਲਗਾ ਹੈ ਤੇ ਇਸ ਦੌਰਾਨ ਸਾਰੇ ਹੀ ਕਾਰੋਬਾਰ ਬੰਦ ਹੋ ਗਏ ਹਨ। ਸਾਰੇ ਕਾਰੋਬਾਰ ਬੰਦ ਹੋਣ ਦੇ ਚਲਦੇ ਇਨ੍ਹਾਂ ਦਿਹਾੜੀਦਾਰ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਅਜਿਹੇ ਸਮੇਂ ਆਰਥਿਕ ਤੰਗੀ ਦੇ ਚਲਦੇ ਇਨ੍ਹਾਂ ਨੂੰ ਦੋ ਵਕਤ ਦੇ ਖਾਣੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਰਿਹਾ ਹੈ।
ਰਵੀ ਕੁਮਾਰ ਕਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹਰ ਰੋਜ਼ ਤਕਰੀਬਨ 1500 ਲੋਕਾਂ ਦਾ ਖਾਣਾ ਤਿਆਰ ਕਰਕੇ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਜਿੱਥੇ ਵੀ ਮਜ਼ਦੂਰ ਲੋਕ ਰਹਿੰਦੇ ਹਨ ਉੱਥੇ ਪਹੁੰਚ ਕਰ ਰਹੀ ਹੈ। ਉਨ੍ਹਾਂ ਵੱਲੋਂ ਤਾਲਾਬੰਦੀ ਦੇ ਪਹਿਲੇ ਦਿਨ ਤੋਂ ਹੀ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੂਬੇ 'ਚ ਕਰਫਿਊ ਜਾਰੀ ਰਹੇਗਾ ਤੇ ਉਦੋਂ ਤੱਕ ਉਨ੍ਹਾਂ ਦੀ ਸੰਸਥਾ ਵੱਲੋਂ ਲੋੜਵੰਦਾਂ ਲਈ ਲੰਗਰ ਸੇਵਾ ਜਾਰੀ ਰਹੇਗੀ।