ਪੰਜਾਬ

punjab

ETV Bharat / city

ਲਖੀਮਪੁਰ ਖੀਰੀ ਕਾਂਡ: ਲਖੀਮਪੁਰ ਖੀਰੀ ਪਹੁੰਚੇ ਰਾਹੁਲ-ਪ੍ਰਿਯੰਕਾ - ਲਖੀਨਪੁਰ ਖੀਰੀ ਹਿੰਸਾ

ਲਖੀਮਪੁਰ ਖੀਰੀ ਕਾਂਡ ਰਾਹੁਲ ਗਾਂਧੀ ਨਾਲ ਸੀਐੱਮ ਚੰਨੀ ਲਖਨਊ ਤੋਂ ਰਵਾਨਾ
ਲਖੀਮਪੁਰ ਖੀਰੀ ਕਾਂਡ ਰਾਹੁਲ ਗਾਂਧੀ ਨਾਲ ਸੀਐੱਮ ਚੰਨੀ ਲਖਨਊ ਤੋਂ ਰਵਾਨਾ

By

Published : Oct 6, 2021, 3:52 PM IST

Updated : Oct 6, 2021, 10:30 PM IST

22:27 October 06

1000 ਵਾਹਨ ਲੈ ਕੇ ਉੱਤਰਾਖੰਡ ਦੇ ਕਾਂਗਰਸੀ ਵਰਕਰ ਜਾਣਗੇ ਲਖੀਮਪੁਰ ਖੀਰੀ

  • ਹਰੀਸ਼ ਰਾਵਤ ਦੀ ਅਗਵਾਈ ਭਲਕੇ ਕਾਂਗਰਸੀ ਵਰਕਰ ਰਾਮਨਗਰ ਤੋਂ ਲਖੀਮਪੁਰ ਖੀਰੀ ਜਾਣਗੇ
  • 1000 ਵਾਹਨ ਲੈ ਕੇ ਉੱਤਰਾਖੰਡ ਦੇ ਕਾਂਗਰਸੀ ਵਰਕਰ ਜਾਣਗੇ ਲਖੀਮਪੁਰ ਖੀਰੀ

20:17 October 06

ਲਖੀਮਪੁਰ ਖੀਰੀ ਪਹੁੰਚੇ ਰਾਹੁਲ-ਪ੍ਰਿਯੰਕਾ

  • ਲਖੀਮਪੁਰ ਖੀਰੀ ਪਹੁੰਚੇ ਰਾਹੁਲ-ਪ੍ਰਿਯੰਕਾ
  • ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਲਖੀਮਪੁਰ ਖੀਰੀ ਪਹੁੰਚ ਗਏ
  • ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੀ ਉਨ੍ਹਾਂ ਦੇ ਨਾਲ ਮੌਜੂਦ

19:36 October 06

ਲਖੀਮਪੁਰ ਪਹੁੰਚਿਆ ਆਪ ਦਾ ਵਫਦ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

  • ਲਖੀਮਪੁਰ ਪਹੁੰਚਿਆ ਆਮ ਆਦਮੀ ਪਾਰਟੀ ਦਾ ਵਫਦ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
  • ਲਖੀਮਪੁਰ ਪਹੁੰਚਿਆ ਆਮ ਆਦਮੀ ਪਾਰਟੀ ਦਾ ਵਫਦ
  • ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
  • ਪੀੜਤ ਪਰਿਵਾਰਾਂ ਦੀ ਕੇਜਰੀਵਾਲ ਨਾਲ ਫੋਨ ਉੱਤੇ ਕਰਵਾਈ ਗੱਲ

17:23 October 06

ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦਾ ਵਫ਼ਦ ਪਹੁੰਚਿਆ ਸੀਤਾਪੁਰ

  • ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦਾ ਵਫ਼ਦ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਸੀਤਾਪੁਰ ਪਹੁੰਚਿਆ
  • ਪ੍ਰਿਯੰਕਾ ਗਾਂਧੀ ਵਾਡਰਾ ਨੂੰ ਇੱਕ ਗੈਸਟ ਹਾਊਸ ਵਿੱਚ ਕੀਤਾ ਗਿਆ ਸੀ ਨਜ਼ਰਬੰਦ

16:51 October 06

ਲਖੀਮਪੁਰ ਕਾਂਡ ਨੂੰ ਲੈ ਕੇ ਚੰਨੀ ਦਾ ਟਵੀਟ, ਭਾਜਪਾ ਸਰਕਾਰ ਨੂੰ ਇੰਨਾ ਡਰ ਕਿਸ ਗੱਲ ਦਾ ਹੈ ?

  • ਲਖੀਮਪੁਰ ਕਾਂਡ ਨੂੰ ਲੈ ਕੇ ਚੰਨੀ ਦਾ ਟਵੀਟ
  • ਭਾਜਪਾ ਸਰਕਾਰ ਦੇ ਡਰ ਬਾਰੇ ਕੀਤਾ ਸਵਾਲ
  • ਭਾਜਪਾ ਸਰਕਾਰ ਦੀ ‘ਇਜਾਜ਼ਤ’!
  • ਇੰਨਾ ਡਰ ਕਿਸ ਗੱਲ ਦਾ ਹੈ ?

15:36 October 06

ਰਾਹੁਲ ਗਾਂਧੀ ਦੀ ਅਗਵਾਈ ਵਿੱਚ 5 ਮੈਂਬਰੀ ਕਾਂਗਰਸ ਦਾ ਵਫ਼ਦ ਲਖੀਮਪੁਰ ਖੀਰੀ ਲਈ ਰਵਾਨਾ

ਰਾਹੁਲ ਗਾਂਧੀ ਨਾਲ ਸੀਐੱਮ ਚੰਨੀ ਲਖਨਊ ਤੋਂ ਰਵਾਨਾ

ਨਵੀਂ ਦਿੱਲੀ: ਰਾਹੁਲ ਗਾਂਧੀ ਦੀ ਅਗਵਾਈ ਵਿੱਚ 5 ਮੈਂਬਰੀ ਕਾਂਗਰਸ ਦਾ ਵਫ਼ਦ ਲਖਨਊ ਹਵਾਈ ਅੱਡੇ ਤੋਂ ਲਖੀਮਪੁਰ ਖੀਰੀ ਲਈ ਰਵਾਨਾ। ਰਾਹੁਲ ਦੇ ਨਾਲ ਭੁਪੇਸ਼ ਬਘੇਲ, ਚਰਨਜੀਤ ਚੰਨੀ, ਕੇਸੀ ਵੇਣੂਗੋਪਾਲ ਤੇ ਰਣਦੀਪ ਸੁਰਜੇਵਾਲਾ ਵੀ ਹੋਏ ਰਵਾਨਾ।

ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਦਿੱਲੀ ਤੋਂ ਲਖਨਊ ਲਈ ਰਵਾਨਾ ਹੋਏ ਸਨ। ਉਹ ਲਖੀਮਪੁਰ ਖੇੜੀ ਵਿੱਖੇ ਕਿਸਾਨਾਂ ਨਾਲ ਮੁਲਾਕਾਤ ਕਰਨ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ (CM Chhatisgarh) ਭੁਪੇਸ਼ ਬਘੇਲ ਵੀ ਲਖਨਊ ਲਈ ਹਵਾਈ ਜਹਾਜ ਵਿੱਚ ਰਵਾਨਾ ਹੋਏ। ਹਾਲਾਂਕਿ ਬਘੇਲ ਵੀ ਰਾਹੁਲ ਦੇ ਨਾਲ ਹੀ ਗਏ ਹਨ ਪਰ ਚੰਨੀ ਦਾ ਨਾਲ ਹੋਣਾ ਆਪਣੇ ਆਪ ਵਿੱਚ ਵਖਰੀ ਅਹਿਮੀਅਤ ਰੱਖਦਾ ਹੈ।

ਲਖਨਊ ਪਹੁੰਚੇ ਸੀਐਮ ਚੰਨੀ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਦੇਣ ਦਾ ਐਲਾਨ

  • ਲਖਨਊ ਪਹੁੰਚੇ ਸੀਐਮ ਚੰਨੀ ਦਾ ਵੱਡਾ ਐਲਾਨ
  • ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਦੇਣ ਦਾ ਐਲਾਨ
  • ਇਸ ਵਿੱਚ ਮਰਨ ਵਾਲੇ ਪੱਤਰਕਾਰ ਦੇ ਪਰਿਵਾਰ ਨੂੰ 50 ਲੱਖ ਦੀ ਆਰਥਿਕ ਸਹਾਇਤਾ ਦੇਵੇਗੀ ਪੰਜਾਬ ਸਰਕਾਰ
Last Updated : Oct 6, 2021, 10:30 PM IST

ABOUT THE AUTHOR

...view details