ਚੰਡੀਗੜ੍ਹ: ਲਖੀਮਪੁਰ ਖੇੜੀ ਮਾਮਲੇ (Lakhimpur violence case) ਵਿੱਚ ਇਨਸਾਫ਼ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ (Navjot Sidhu) ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਾ ਅੱਜ ਭੁੱਖ ਹੜਤਾਲ ਦਾ ਦੂਜਾ ਦਿਨ ਸੀ।
ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਲਿਖਿਆ ਰਮਨ ਕਸ਼ਯਪ ਦੇ ਪਰਿਵਾਰ ਦੇ ਨਾਲ ਆਪਣਾ ਅਨਸ਼ਨ ਤੋੜਿਆ...ਇਹ ਅਨਸ਼ਨ ਉਨ੍ਹਾਂ ਨੇ ਆਸ਼ੀਸ਼ ਮਿਸ਼ਰਾ ਦੇ ਆਤਮਸਮਰਪਣ ਤੋਂ ਬਾਅਦ ਅਤੇ ਜਾਂਚ ਸ਼ਾਮਲ ਹੋਣ ਤੋਂ ਬਾਅਦ ਤੋੜਿਆ। ਸਰਵਸ਼ਕਤੀਮਾਨ ਨੇ ਮੈਨੂੰ ਇੱਕ ਉਚੀਤ ਕਾਰਣ ਦੇ ਲਈ ਲੜਣ ਦੀ ਸ਼ਕਤੀ ਦਿੱਤੀ.. ਸੱਚ ਦਾ ਮਾਰਗ ਹਮੇਸ਼ਾ ਜਿੱਤਿਆ ਜਾਂਦਾ ਹੈ।
ਦੱਸ ਦਈਏ ਕਿ ਲਖੀਪੁਰ ਖੀਰੀ ਮੌਤ ਮਾਮਲੇ ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।
ਦਰਅਸਲ, ਆਸ਼ੀਸ਼ ਮਿਸ਼ਰਾ ਨੂੰ 8 ਅਕਤੂਬਰ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਆਸ਼ੀਸ਼ (ashish mishra) ਸਮੇਂ ਸਿਰ ਅਦਾਲਤ ਨਹੀਂ ਪਹੁੰਚਿਆ ਅਤੇ ਪੁਲਿਸ ਉਸ ਦੀ ਉਡੀਕ ਕਰਦੀ ਰਹੀ। ਦੂਜੇ ਪਾਸੇ ਸੁਪਰੀਮ ਕੋਰਟ (Supreme Court) ਨੇ ਵੀ ਇਸ ਮੁੱਦੇ ਬਾਰੇ ਯੂਪੀ ਸਰਕਾਰ (UP Government) ਅਤੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ ਸਨ। ਆਖ਼ਰਕਾਰ, ਆਸ਼ੀਸ਼ ਮਿਸ਼ਰਾ (ashish mishra) ਪੁਲਿਸ ਦੇ ਸਾਹਮਣੇ ਪੇਸ਼ ਹੋਏ।
ਦੱਸ ਦਈਏ ਕਿ ਨਵਜੋਤ ਸਿੱਧੂ (Navjot Sidhu) ਮ੍ਰਿਤਕ ਕਿਸਾਨ ਲਵਪ੍ਰੀਤ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲੇ ਸੀ। ਇਸ ਤੋਂ ਬਾਅਦ ਉਹ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਘਰ ਗਏ ਸੀ। ਜਿੱਥੇ ਸਿੱਧੂ (Navjot Sidhu) ਨੇ ਕਿਹਾ ਸੀ ਕਿ ਜਦੋਂ ਤੱਕ ਕੇਂਦਰੀ ਮੰਤਰੀ ਦਾ ਪੁੱਤਰ ਜਾਂਚ ਵਿੱਚ ਸ਼ਾਮਲ ਨਹੀਂ ਹੁੰਦਾ ਜਾਂ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਂ ਮੌਨ ਵਰਤ ਤੇ ਭੁੱਖ ਹੜਤਾਲ ‘ਤੇ ਬੈਠਾ ਰਹਾਂਗਾ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਸੀ।