ਪੰਜਾਬ

punjab

ETV Bharat / city

ਜਲੰਧਰ ਦੇ ਨਿੱਜੀ ਹਸਪਤਾਲ 'ਚ ਡਿਲੀਵਰੀ ਲਈ ਆਈ ਮਹਿਲਾ ਦੀ ਮੌਤ

ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਡਿਲਵਰੀ ਲਈ ਆਈ ਮਹਿਲਾ ਦਾ ਖੂਨ ਨਾ ਰੁਕਣ ਦੇ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ
ਫ਼ੋਟੋ

By

Published : Aug 28, 2020, 3:38 PM IST

ਜਲੰਧਰ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਡਿਲੀਵਰੀ ਲਈ ਆਈ ਮਹਿਲਾ ਦੀ ਖ਼ੂਨ ਨਾ ਰੁਕਣ ਦੇ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਹਿਲਾ ਦਾ ਖ਼ੂਨ ਨਾ ਰੁਕਣ ਦੇ ਕਾਰਨ ਹਸਪਤਾਲ ਵਾਲਿਆਂ ਨੇ ਰੈਫ਼ਰ ਕਰਕੇ ਕਿਸੇ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਸੀ। ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਡਿਲੀਵਰੀ ਹੋਣ ਤੋਂ ਬਾਅਦ ਮਹਿਲਾ ਦੀ ਮੌਤ ਹੋਈ ਹੈ।

ਵੀਡੀਓ

ਮ੍ਰਿਤਕ ਮਹਿਲਾ ਸੋਨਿਕਾ ਦੇ ਪਤੀ ਸੰਨੀ ਨੇ ਦੱਸਿਆ ਕਿ ਦੇਰ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਆਪਣੀ ਪਤਨੀ ਨੂੰ ਡਿਲੀਵਰੀ ਦੇ ਲਈ ਲੈ ਕੇ ਆਇਆ ਸੀ, ਜਿੱਥੇ ਹਸਪਤਾਲ ਵਾਲਿਆਂ ਨੇ ਉਸ ਨੂੰ ਇਲਾਜ ਦੇ ਲਈ ਦਰਦ ਦੇ ਇੰਜੈਂਕਸ਼ਨ ਲਗਾਏ ਅਤੇ ਬਾਅਦ ਵਿੱਚ ਉਸ ਦੀ ਡਿਲੀਵਰੀ ਕੀਤੀ। ਡਿਲੀਵਰੀ ਹੋਣ ਤੋਂ ਬਾਅਦ ਜਿੱਥੇ ਉਸ ਦੀ ਪਤਨੀ ਦਾ ਖ਼ੂਨ ਨਹੀਂ ਰੁਕ ਰਿਹਾ ਸੀ ਜਿਸ ਕਰਕੇ ਉਸ ਦੀ ਪਤਨੀ ਨੂੰ ਰੈਫ਼ਰ ਕਰ ਦਿੱਤਾ ਗਿਆ। ਦੂਜੇ ਹਸਪਤਾਲ ਵਿੱਚ ਉਸ ਦੀ ਪਤਨੀ ਦੀ ਨਬਜ਼ ਵੇਖ ਕੇ ਡ੍ਰਿਪ ਲਾ ਦਿੱਤੀ। ਇਸ ਤੋਂ ਬਾਅਦ ਉਸ ਦੀ ਪਤਨੀ ਦਾ ਸਰੀਰ ਠੰਢਾ ਪੈਂਦਾ ਗਿਆ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਪਤੀ ਨੇ ਪੁਲਿਸ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਬਸਤੀ ਪੀਰ ਦਾਦ ਦੀ ਰਹਿਣ ਵਾਲੀ ਮਹਿਲਾ ਸੋਨਿਕਾ ਡਿਲੀਵਰੀ ਕਰਵਾਉਣ ਦੇ ਲਈ ਇੱਕ ਨਿੱਜੀ ਹਸਪਤਾਲ ਵਿੱਚ ਆਈ ਸੀ। ਉਸ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ 'ਤੇ ਹਸਪਤਾਲ ਵਾਲਿਆਂ ਨੇ ਦੂਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਗੋਸ਼ ਲਗਾਇਆ ਹੈ ਕਿ ਲਾਪਰਵਾਹੀ ਦੇ ਕਾਰਨ ਮਹਿਲਾ ਦੀ ਮੌਤ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details