ਚੰਡੀਗੜ੍ਹ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਲ ਚੰਡੀਗੜ੍ਹ ਸੈਕਟਰੀਏਟ ਵਿਖੇ ਈਜੀਐੱਸ, ਏਆਈਈ, ਐੱਸਟੀਆਰ ਅਧਿਆਪਕ ਯੂਨੀਅਨ ਸਣੇ ਬੇਰੁਜ਼ਗਾਰ ਬੀਐਡ, ਟੈੱਟ ਪਾਸ, ਈਟੀਟੀ ਅਧਿਆਪਕਾਂ ਨੇ ਬੈਠਕ ਕੀਤੀ। ਬੈਠਕ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬੀਐਡ ਟੈੱਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਦੱਸਿਆ ਕਿ ਇਹ ਬੈਠਕ ਬੇਸਿੱਟਾ ਰਹੀ ਹੈ ਤੇ ਉਹ ਜਲਦ ਹੀ ਸੰਗਰੂਰ ਵਿੱਚ ਧਰਨਾ ਪ੍ਰਦਰਸ਼ਨ ਤੇਜ਼ ਕਰਨਗੇ।
ਢਿੱਲਵਾਂ ਨੇ ਕਿਹਾ ਕਿ ਸੂਬੇ ਵਿੱਚ ਹਿੰਦੀ, ਪੰਜਾਬੀ, ਐੱਸਐੱਸਟੀ ਦੇ 20 ਹਜ਼ਾਰ ਬੇਰੁਜ਼ਗਾਰ ਅਧਿਆਪਕ ਹਨ ਪਰ ਪੋਸਟਾਂ ਸਿਰਫ 150 ਕੱਢੀਆਂ ਗਈਆਂ ਹਨ ਜੋ ਕਿ ਬਹੁਤ ਘੱਟ ਹਨ। ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਉਮਰ ਦੀ ਹੱਦ ਵਿੱਚ ਵੀ ਛੋਟ ਦੇਣ ਨੂੰ ਤਿਆਰ ਨਹੀਂ ਹਨ ਅਤੇ ਕੈਬਿਨੇਟ ਦੇ ਵਿੱਚ ਯੂਨੀਅਨ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਨਾਲ ਵਿਚਾਰ ਕਰਨ ਦੀ ਗੱਲ ਆਖ ਕੇ ਉਨ੍ਹਾਂ ਨੂੰ ਟਾਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦਕਿ ਹਰਿਆਣਾ-ਹਿਮਾਚਲ ਦੇ ਵਿੱਚ ਸਰਕਾਰਾਂ ਵੱਲੋਂ ਉਮਰ ਹੱਦ ਦੀ ਛੋਟ ਦੇ ਕੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ।
ਪੰਜਾਬੀ ਸੂਬਾ ਹੋਣ ਦੇ ਬਾਵਜੂਦ ਪੰਜਾਬੀ ਅਧਿਆਪਕਾਂ ਦੀ ਘਾਟ