ਚੰਡੀਗੜ੍ਹ:ਕੋਰੋਨਾ ਵਾਇਰਸ (CoronaVirus)ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਮਾਸਕ ਨਾ ਪਾਉਣ ’ਤੇ ਚਲਾਨ ਕੀਤੇ ਜਾ ਰਹੇ ਹਨ ਪਰਸਿਟੀ ਬਿਊਟੀਫੁਲ ਚੰਡੀਗੜ੍ਹ ਦਾ ਇੱਕ ਅਜਿਹਾ ਹਿੱਸਾ ਵੀ ਹੈ ਜਿੱਥੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀ ਸਭ ਤੋਂ ਵੱਡੀ ਕਾਲੋਨੀ ਨੰਬਰ 4 ਚ ਪ੍ਰਸ਼ਾਸਨ ਦਾ ਭੇਦਭਾਵ ਵਾਲਾ ਰੱਵਈਆ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਹਿ ਰਹੇ ਪਰਵਾਸੀ ਲੋਕਾਂ ਨੂੰ ਵੈਕਸੀਨੇਸ਼ਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਕਾਫੀ ਲੋਕਾਂ ਨੇ ਹਾਲੇ ਤੱਕ ਵੈਕਸੀਨ ਵੀ ਨਹੀਂ ਲਗਾਈ ਹੈ।
ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ
ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਕਾਲੋਨੀ ਨੰਬਰ 4 ਚ ਲੋਕਾਂ ਚ ਜਾਗਰੂਕਤਾ ਦੀ ਕਮੀ ਹੈ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇੱਥੇ 2000 ਝੁੱਗੀਆਂ ਹਨ, ਜਿਵੇਂ ਪ੍ਰਸ਼ਾਸਨ ਸਮਾਜਿਕ ਦੂਰੀ ਦੀ ਗੱਲ ਕਰਦਾ ਹੈ ਪਰ ਇੱਥੇ ਦੂਰੀ ਬਣਾਉਣੀ ਬਹੁਤ ਹੀ ਜਿਆਦਾ ਮੁਸ਼ਕਿਲ ਹੈ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਇਹ ਵੀ ਚੈੱਕ ਕਰਨ ਲਈ ਨਹੀਂ ਆਉਂਦਾ ਹੈ ਕਿ ਕਿਸੇ ਨੇ ਮਾਸਕ ਪਾਏ ਹਨ ਜਾਂ ਨਹੀਂ। ਪਰ ਵੋਟਾਂ ਸਮੇਂ ਇੱਥੇ ਸਾਰੇ ਆ ਜਾਂਦੇ ਹਨ।
ਲੋਕ ਨਹੀਂ ਜਾਗਰੂਕ