ਚੰਡੀਗੜ੍ਹ:ਹੋਮ ਮਿਨਿਸਟਰੀ ਨੇ ਰਾਜ ਭਵਨ ਦੀ ਪੋਸਟ ਦੇ ਲਈ ਭੇਜੀ ਗਈ ਰਿਕਮਨਡੇਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹੁਣ ਐਸਐਸਪੀ ਚੰਡੀਗੜ੍ਹ ਦੇ ਅਹੁਦੇ 'ਤੇ ਪੰਜਾਬ ਕੈਡਰ ਦੇ IPS ਵਿਵੇਕਸ਼ੀਲ ਸੋਨੀ ਨਹੀਂ ਸਗੋਂ ਮੋਹਾਲੀ ਵਿੱਚ ਤਾਇਨਾਤ ਕੁਲਦੀਪ ਸਿੰਘ ਚਾਹਲ ਦੇ ਨਾਂਅ 'ਤੇ ਆਪਣੀ ਮੰਜ਼ੂਰੀ ਦਿੰਦਿਆਂ ਹੋਇਆਂ ਆਰਡਰ ਜਾਰੀ ਕਰਨ ਦੇ ਲਈ ਫਾਈਲ ਡੀਓਪੀਟੀ (ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ) ਵਿੱਚ ਭੇਜ ਦਿੱਤੀ ਗਈ ਹੈ।
ਪੰਜਾਬ ਵਿੱਚ ਜਿਹੜੇ 3 ਆਈਪੀਐਸ ਅਫ਼ਸਰਾਂ ਦਾ ਪੈਨਲ ਆਇਆ ਸੀ, ਉਨ੍ਹਾਂ ਵਿੱਚੋਂ ਕੁਲਦੀਪ ਸਿੰਘ ਚਹਲ ਸਭ ਤੋਂ ਸੀਨੀਅਰ ਸੀ। ਜਦ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਵੇਕਸ਼ੀਲ ਸੋਨੀ ਨੂੰ ਐਸਐਸਪੀ ਤਾਇਨਾਤ ਕਰਨ ਲਈ ਆਪਣੀ ਪਹਿਲਾਂ ਤਵੱਜੋ ਦਿੱਤੀ ਸੀ। ਹਾਲਾਂਕਿ ਉਹ ਸੀਨੀਊਰਿਟੀ ਦੇ ਹਿਸਾਬ ਨਾਲ ਪੈਨਲ ਵਿੱਚ ਆਏ ਤਿੰਨ ਆਈਪੀਐਸ ਅਫ਼ਸਰਾਂ ਵਿੱਚੋਂ ਜੂਨੀਅਰ ਸਨ। ਉੱਥੇ ਹੀ ਕੁਲਦੀਪ ਸਿੰਘ ਦਾ ਚੰਡੀਗੜ੍ਹ ਨਾਲ ਕਰੀਬੀ ਰਿਸ਼ਤਾ ਰਿਹਾ ਹੈ।
ਉੁਨ੍ਹਾਂ ਨੇ ਬਤੌਰ ਏਐਸਆਈ ਚੰਡੀਗੜ੍ਹ ਪੁਲਿਸ ਫੋਰਸ ਜੁਆਇਨ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਈਪੀਐਸ ਦੀ ਪ੍ਰੀਖਿਆ ਪਾਸ ਕੀਤੀ ਤੇ ਪੰਜਾਬ ਕੈਡਰ ਵਿੱਚ ਤਾਇਨਾਤੀ ਹੋਈ। ਪੰਜਾਬ ਵਿੱਚ ਗੈਂਗਸਟਰਜ਼ ਤੇ ਸੱਟੇਬਾਜ਼ਾਂ 'ਤੇ ਨਕੇਲ ਕੱਸਣ ਵਿੱਚ ਉਨ੍ਹਾਂ ਦਾ ਖ਼ਾਸ ਯੋਗਦਾਨ ਰਿਹਾ ਹੈ। ਹਾਈਵੇ ਰਾਬਰਸ ਗੈਂਗ ਦੇ ਮੁਖੀ ਤੇ ਫਰਾਰ ਗੈਂਗਸਟਰ ਜੈਪਾਲ ਦੇ ਨਾਲ ਸ਼ੇਰਾ ਖੁੱਬਨ ਦਾ ਉਨ੍ਹਾਂ ਨੇ ਹੀ ਐਨਕਾਊਂਟਰ ਕੀਤਾ ਸੀ।
ਇਸ ਤੋਂ ਬਾਅਦ ਕੁਲਦੀਪ ਸਿੰਘ ਚਰਚਾ ਵਿੱਚ ਆ ਗਏ ਸਨ। ਇਸ ਤੋਂ ਇਲਾਵਾ ਉਹ ਜਿੱਥੇ-ਜਿੱਥੇ ਪੋਸਟੇਡ ਰਹੇ, ਗੈਂਗਸਟਰ ਤੇ ਸੱਟੇਬਾਜ਼ਾਂ 'ਤੇ ਸਖ਼ਤੀ ਕੀਤੀ। ਮੋਹਾਲੀ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੱਟਾ ਮੁਕਤ ਕੀਤਾ ਗਿਆ।
ਪੰਜਾਬ ਤੋਂ ਭੇਜੇ ਗਏ ਪੈਨਲ ਵਿੱਚ ਸਭ ਤੋਂ ਸੀਨੀਅਰ ਕੁਲਦੀਪ