ਪੰਜਾਬ

punjab

ETV Bharat / city

'ਲੌਕਡਾਊਨ' 'ਚ ਵੀ ਕ੍ਰਿਕਟ ਦਾ ਅਭਿਆਸ ਕਰ ਰਿਹਾ ਹੈ ਕੋਹਲੀ ਦਾ ਲਿਟਲ ਫੈਨ - ਕ੍ਰਿਕਟ ਖਿਡਾਰੀ ਹਰਜਗਤੇਸ਼ਵਰ ਖਹਿਰਾ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਅਦਰਸ਼ ਮੰਨਣ ਵਾਲਾ ਹਰਜਗਤੇਸ਼ਵਰ 'ਤਾਲਾਬੰਦੀ' ਦੌਰਾਨ ਵੀ ਲਗਾਤਾਰ ਘਰ ਵਿੱਚ ਹੀ ਆਪਣੀ ਖੇਡ ਦਾ ਅਭਿਆਸ ਕਰ ਰਿਹਾ ਹੈ। ਹਰਜਗਤੇਸ਼ਵਰ ਦੇ ਅਭਿਆਸ ਕਰਦੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।

Chnadigarh, virat kohali, virat kohali little fan,
'ਲੌਕਡਾਊਨ' 'ਚ ਵੀ ਕ੍ਰਿਕਟ ਦਾ ਅਭਿਆਸ ਕਰ ਰਿਹਾ ਹੈ ਕੋਹਲੀ ਦਾ ਲਿਟਲ ਫੈਨ

By

Published : Jun 4, 2020, 9:35 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਜਿੱਥੇ ਸਮੁੱਚੀ ਮਨੁੱਖਤਾ ਦੀ ਜ਼ਿੰਦਗੀ ਨੂੰ ਰੋਕ ਕੇ ਰੱਖ ਦਿੱਤਾ ਹੈ। ਉੱਥੇ ਹੀ ਇਸ ਦਾ ਅਸਰ ਖਿਡਾਰੀਆਂ ਦੀ ਜ਼ਿੰਦਗੀ 'ਤੇ ਵੀ ਵੱਡੇ ਪੱਧਰ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਬਾਵਜੂਦ ਵੀ ਕੋਰੋਨਾ ਇੱਕ ਨਿੱਕੇ ਅਜਿਹੇ ਕ੍ਰਿਕਟ ਖਿਡਾਰੀ ਹਰਜਗਤੇਸ਼ਵਰ ਖਹਿਰਾ ਦੇ ਹੌਸਲੇ ਨੂੰ ਨਹੀਂ ਢਾਹ ਸਕਿਆ।

'ਲੌਕਡਾਊਨ' 'ਚ ਵੀ ਕ੍ਰਿਕਟ ਦਾ ਅਭਿਆਸ ਕਰ ਰਿਹਾ ਹੈ ਕੋਹਲੀ ਦਾ ਲਿਟਲ ਫੈਨ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਅਦਰਸ਼ ਮੰਨਣ ਵਾਲਾ ਹਰਜਗਤੇਸ਼ਵਰ 'ਤਾਲਾਬੰਦੀ' ਦੌਰਾਨ ਵੀ ਲਗਾਤਾਰ ਘਰ ਵਿੱਚ ਹੀ ਆਪਣੀ ਖੇਡ ਦਾ ਅਭਿਆਸ ਕਰ ਰਿਹਾ ਹੈ। ਹਰਜਗਤੇਸ਼ਵਰ ਦੇ ਅਭਿਆਸ ਕਰਦੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਹਰਜਗਤੇਸ਼ਵਰ ਨੇ ਕਿਹਾ ਕਿ ਉਹ ਆਪਣੀ ਖੇਡ ਵਿੱਚ ਵਿਰਾਟ ਕੋਹਲੀ ਨੂੰ ਆਪਣਾ ਅਦਰਸ਼ ਮੰਨਦਾ ਹੈ ਅਤੇ ਉਨ੍ਹਾਂ ਵਾਂਗੂ ਹੀ ਖੇਡਣਾ ਚਾਹੁੰਦਾ ਹੈ। ਹਰਗਤੇਸ਼ਵਰ ਨੇ ਕਿਹਾ ਕਿ 'ਤਾਲਾਬੰਦੀ' ਦੌਰਾਨ ਉਹ ਘਰ ਵਿੱਚ ਹੀ ਆਪਣੀ ਖੇਡ ਦਾ ਅਭਿਆਸ ਕਰਦਾ ਹੈ।

ਉਸ ਨੇ ਕਿਹਾ ਕਿ ਉਹ ਆਨ-ਲਾਈਨ ਮਾਧਿਅਮ ਰਾਹੀਂ ਲੌਕਡਾਊਨ ਵਿੱਚ ਵਿਰਾਟ ਕੋਹਲੀ ਦੇ ਸ਼ੈਸਨਾਂ ਰਾਹੀਂ ਗੁਰ ਸਿਖ ਰਿਹਾ ਹੈ। ਹਰਜਗਤੇਸ਼ਵਰ ਨੇ ਕਿਹਾ ਕਿ ਉਹ ਭਾਰਤ ਦੀ ਟੀਮ ਲਈ ਖੇਡਣਾਂਂ ਚਾਹੁੰਦਾ ਹੈ। ਹਰਜਗਤੇਸ਼ਵਰ ਦੀ ਮਾਤਾ ਰਿਦਮਜੀਤ ਕੌਰ ਬੀਤੇ ਦੋ ਸਾਲਾਂ ਤੋਂ ਹਰਜਗਤੇਸ਼ਵਰ ਕ੍ਰਿਕਟ ਦੀ ਸਿਖਲਾਈ ਲੈ ਰਿਹਾ ਹੈ । ਉਨ੍ਹਾਂ ਕਿਹਾ ਸ਼ੁਰੂ ਤੋਂ ਇਸ ਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਹੈ ਅਤੇ ਵਿਰਾਟ ਕੋਹਲੀ ਨੂੰ ਇਹ ਆਪਣਾ ਅਦਰਸ਼ ਮੰਨਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹਰਜਗਤੇਸ਼ਵਰ ਖੇਡ ਨੂੰ ਗੰਭੀਰਤਾ ਨਾਲ ਲੈਂਦਾ ਹੈ, ਉਸੇ ਤਰਾਂ ਹੀ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ। ਉਨ੍ਹਾਂ ਕਿਹਾ ਉਨ੍ਹਾਂ ਨੇ ਇਸ ਨੂੰ ਕ੍ਰਿਕਟ ਅਕੈਡਮੀ ਵਿੱਚ ਦਾਖ਼ਲ ਕਰਵਾਇਆ ਹੈ ਤਾਂ ਜੋ ਇਹ ਕ੍ਰਿਕਟ ਦੀ ਚੰਗੀ ਸਿਖਲਾਈ ਪ੍ਰਾਪਤ ਕਰ ਸਕੇ।

ABOUT THE AUTHOR

...view details