ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ (second day of CM Bhagwant Mann's visit to Delhi) ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ। ਦੱਸ ਦਈਏ ਕਿ ਇਸ ਦੌਰਾਨ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤੇ ’ਤੇ ਦਸਤਖਤ (Knowledge Sharing Agreement) ਕੀਤੇ ਗਏ।
ਨੌਲੇਜ ਸ਼ੇਅਰਿੰਗ ਸਮਝੌਤਾ ਇੱਕ ਇਤਿਹਾਸਿਕ ਘਟਨਾ: ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਮਝੌਤੇ ਦੇ ਫਾਇਦੇ ਬਾਰੇ ਦੱਸਿਆ। ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੌਲੇਜ ਸ਼ੇਅਰਿੰਗ ਸਮਝੌਤਾ ਭਾਰਤ ਦੇ ਇਤਿਹਾਸ ਚ ਇੱਕ ਇਤਿਹਾਸਿਕ ਘਟਨਾ ਹੈ। ਦੋਵੇਂ ਸਰਕਾਰ ਗਿਆਨ ਨੂੰ ਵੰਡਣ ਦੇ ਲਈ ਸਮਝੌਤੇ ’ਤੇ ਦਸਤਖਤ ਕਰ ਰਹੀਆਂ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਇੱਕ ਦੂਜੇ ਤੋਂ ਸਿੱਖਣਾ ਅਤੇ ਅੱਗੇ ਵਧਣਾ ਹੈ।
ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਦੇਸ਼ ’ਚ ਚਰਚਾ: ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਚਰਚਾਵਾਂ ਦੇਸ਼ਭਰ ਚ ਹੋ ਰਹੀ ਹੈ। ਇਨ੍ਹਾਂ ਸਹੂਲਤਾਂ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ। ਦਿੱਲੀ ਤੋਂ ਸਿੱਖ ਕੇ ਪੰਜਾਬ ਚ ਕੰਮ ਕੀਤਾ ਜਾਵੇ। ਤਾਂ ਜੋ ਪੰਜਾਬ ਚ ਵੀ ਵਧੀਆ ਕੰਮ ਹੋਵੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵੀ ਪੰਜਾਬ ਚ ਹੋਏ ਕੰਮਾਂ ਤੋਂ ਸੇਧ ਲਵੇਗੀ।
ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ’ਚ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਹਨ। ਸਮਝੌਤੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਚ ਡਾਕਟਰ ਅਤੇ ਅਧਿਆਪਕ ਹਨ ਪਰ ਇੰਫਾਸਟ੍ਰਕਚਰ ਨਹੀਂ ਹੈ। ਸਕੂਲ ਦੇ ਬਾਹਰ ਲਿਖਣ ਨਾਲ ਸਕੂਲ ਸਮਾਰਟ ਨਹੀਂ ਹੁੰਦੇ ਇਨ੍ਹਾਂ ਨੂੰ ਸਮਾਰਟ ਬਣਾਉਣਾ ਪਵੇਗਾ।
'ਵਿਰੋਧੀ ਪਾਉਣਗੇ ਰੌਲਾ': ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਸਮਝੌਤੇ ਦੇ ਕਾਰਨ ਵਿਰੋਧੀਆਂ ਵੱਲੋਂ ਰੌਲਾ ਵੀ ਪਾਇਆ ਜਾਵੇਗਾ। ਉਹ ਦੱਸਣਾ ਚਾਹੁੰਦੇ ਹਨ ਕਿ ਇਹ ਸਿਰਫ ਨਾਲੇਜ ਸ਼ੇਅਰਿੰਗ ਐਮਓਯੂ ਹਨ। ਜਿਸ ਨਾਲ ਇੱਕ ਦੂਜੇ ਤੋਂ ਸਿੱਖਿਆ ਜਾਵੇਗਾ। ਸਿੱਖਣ ਲਈ ਜੇਕਰ ਸਾਨੂੰ ਇਟਲੀ ਵੀ ਜਾਣਾ ਪਵੇ ਤਾਂ ਜਾਵੇਗਾ।
'ਸਿਹਤ, ਸਿੱਖਿਆ, ਬਿਜਲੀ ਅਤੇ ਖੇਤੀ ਲਈ ਕਰ ਰਹੇ ਹਾਂ ਪਲਾਨਿੰਗ': ਸੀਐੱਮ ਮਾਨ ਨੇ ਅੱਗੇ ਕਿਹਾ ਕਿ ਖੇਤੀ ਦੇ ਖੇਤਰ ’ਚ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਦਾ ਮਕਸਦ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। ਕੈਲੋਫੋਰਨੀਆਂ ਜਾਂ ਲੰਡਨ ਨਹੀਂ। ਪੰਜਾਬ ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਖੇਤੀ ਲਈ ਵੀ ਉਹ ਵਧੀਆ ਪਲਾਨਿੰਗ ਲੈ ਕੇ ਆ ਰਹੇ ਹਨ। ਸੀਐੱਮ ਮਾਨ ਨੇ ਅੱਗੇ ਕਿਹਾ ਕਿ ਸਿਹਤ , ਸਿੱਖਿਆ, ਬਿਜਲੀ ਖੇਤੀ ਲਈ ਪਲਾਨਿੰਗ ਕੀਤੀ ਜਾ ਰਹੀ ਹੈ।