ਚੰਡੀਗੜ੍ਹ: ਭਾਜਪਾ ਸਾਂਸਦ ਅਤੇ ਅਦਾਕਾਰਾ ਕਿਰਨ ਖੇਰ ਗੰਭੀਰ ਬਿਮਾਰੀ ਨਾਲ ਪੀੜਤ ਹਨ ਜਿਸ ਦਾ ਨਾਂਅ ਨੂੰ ਮਲਟੀਪਲ ਮਾਯਲੋ ਜੋ ਕਿ ਬਲੱਡ ਕੈਂਸਰ ਵਾਂਗ ਹੀ ਹੈ। ਇਸ ਦੀ ਜਾਣਕਾਰੀ ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਦਿੱਤੀ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਕਿਰਨ ਖੇਰ ਚੰਡੀਗੜ੍ਹ ਵਿੱਚ ਨਹੀਂ ਹਨ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਬੀਜੇਪੀ ਅਤੇ ਸਾਂਸਦ ਕਿਰਨ ਖੇਰ ਉੱਤੇ ਨਾ ਮੌਜੂਦਗੀ ਉੱਤੇ ਸਵਾਲ ਖੜੇ ਕਰ ਰਹੀਆਂ ਹਨ। ਆਏ ਦਿਨ ਵਿਰੋਧੀ ਦਲ ਭਾਜਪਾ ਉੱਤੇ ਨਿਸ਼ਾਨਾ ਸਾਧ ਰਹੇ ਹਨ ਕਿ ਉਨ੍ਹਾਂ ਦੀ ਸਾਂਸਦ ਸ਼ਹਿਰ ਨੂੰ ਮੁਸ਼ਕਲ ਸਮੇਂ ਵਿੱਚ ਛੱਡ ਕੇ ਮੁੰਬਈ ਚਲੀ ਗਈ ਹੈ ਅਤੇ ਮੁੰਬਈ ਸਥਿਤ ਆਪਣੇ ਘਰ ਵਿੱਚ ਬੈਠੀ ਹੈ।
ਇਸ ਮਾਮਲੇ ਉੱਤੇ ਸਫਾਈ ਦਿੰਦੇ ਹੋਏ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਉਨ੍ਹਾਂ ਦੇ ਹੱਥ ਵਿੱਚ ਫਰੈਕਚਰ ਹੋ ਗਿਆ ਸੀ ਇਸ ਦੇ ਬਾਅਦ ਅਗਲੇ ਮਹੀਨੇ ਤੱਕ ਉਨ੍ਹਾਂ ਦਾ ਇਲਾਜ ਜੀਐਮਸੀਐਚ ਹਸਪਤਾਲ ਅਤੇ ਪੀਜੀਆਈ ਵਿੱਚ ਚੱਲਿਆ। ਪੀਜੀਆਈ ਵਿੱਚ ਇਲਾਜ ਦੌਰਾਨ ਪਤਾ ਲੱਗਿਆ ਕਿ ਉਹ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਹਨ ਜਿਸ ਦਾ ਨਾਂਅ ਮਲਟੀਪਲ ਮਾਯਲੋ।
ਇਸ ਦਾ ਅਸਰ ਉਨ੍ਹਾਂ ਦੀ ਬੋਨ ਮੈਰੋ ਉੱਤੇ ਪੈ ਰਿਹਾ ਹੈ ਖ਼ਾਸ ਤੌਰ ਉੱਤੇ ਬਾਈ ਬਾਂਹ ਉੱਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ। ਜਿਸ ਦੇ ਬਾਅਦ 4 ਦਸੰਬਰ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਏਅਰਲਿਫ਼ਟ ਕਰਕੇ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿੱਚ ਲੈ ਜਾਇਆ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਇਲਾਜ ਉਸੇ ਹਸਪਤਾਲ ਵਿੱਚ ਚਲ ਰਿਹਾ ਹੈ। ਹਾਲਾਂਕਿ ਹੁਣ ਖ਼ਤਰੇ ਤੋਂ ਬਾਹਰ ਹਨ ਪਰ ਜੋ ਚੰਡੀਗੜ੍ਹ ਆਉਣ ਵਿੱਚ ਕਾਬਲ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਹਸਪਤਾਲ ਵਿੱਚ ਜਾਣਾ ਪੈ ਸਕਦਾ ਹੈ।
ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨਾ ਸਾਧਦੇ ਹੋਏ ਅਰੁਣ ਸੂਦ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਕਿਰਨ ਖੇਰ ਦੇ ਵਿਰੁੱਧ ਮੁਹਿੰਮ ਚਲਾ ਰਹੀ ਹੈ ਅਤੇ ਥਾਂ-ਥਾਂ ਉੱਤੇ ਗੁੰਮਸ਼ੁਦਾ ਦੇ ਪੋਸਟਰ ਲਗਾਏ ਜਾ ਰਹੇ ਹਨ ਉਹ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੀਮਾਰ ਹੈ ਤਾਂ ਉਸ ਨੂੰ ਵੀ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਹਸਪਤਾਲ ਵਿੱਚ ਇਲਾਜ ਦੇ ਲਈ ਜਾ ਸਕਦਾ ਹੈ। ਕਿਉਂਕਿ ਇੱਕ ਸਾਂਸਦ ਵੀ ਮਨੁੱਖ ਹੈ ਉਸ ਨੂੰ ਵੀ ਆਪਣਾ ਇਲਾਜ ਕਰਵਾਉਣ ਦਾ ਪੂਰਾ ਅਧਿਕਾਰ ਹੈ। ਜੇਕਰ ਇਸ ਦੇ ਲਈ ਉਸ ਨੂੰ ਕੁਝ ਦਿਨਾਂ ਆਪਣੇ ਸੰਸਦੀ ਖੇਤਰ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈ। ਅਰੁਣ ਸੂਦ ਨੇ ਕਿਹਾ ਕਿ ਕਾਂਗਰਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਾਜਨੀਤੀ ਤੋਂ ਉੱਪਰ ਇਨਸਾਨਿਅਤ ਵੀ ਇੱਕ ਚੀਜ਼ ਹੁੰਦੀ ਹੈ ਪਰ ਕਾਂਗਰਸ ਆਪਣੀ ਘੱਟਿਆ ਰਾਜਨੀਤੀ ਉੱਤੇ ਉਤਰ ਆਈ ਹੈ।