ਪੰਜਾਬ

punjab

ETV Bharat / city

ਕਰਫਿਊ ਦਾ 'ਸੰਤਾਪ' ਝੱਲ ਰਹੇ ਨੇ ਕਿਡਨੀ ਟਰਾਂਸਪਲਾਂਟ ਮਰੀਜ਼ - ਪੀਜੀਆਈ ਦਾ ਨੈਫਰੋਲੋਜੀ ਵਿਭਾਗ

ਵੱਖ-ਵੱਖ ਸੂਬਿਆਂ ਤੋਂ ਆਏ ਕਿਡਨੀ ਦੇ ਮਰੀਜ਼ਾਂ ਨੂੰ ਪੀਜੀਆਈ ਵੱਲੋਂ ਦਿੱਤੀ ਗਈਆਂ ਦਵਾਈਆਂ ਵੀ ਨਹੀਂ ਮਿਲ ਰਹੀਆਂ ਹਨ। ਇਸ ਨੂੰ ਲੈ ਕੇ ਪੀਜੀਆਈ ਦੇ ਨੈਫਰੋਲੋਜੀ ਵਿਭਾਗ ਵੱਲੋਂ ਦਵਾਈ ਕੰਪਨੀਆਂ ਦੇ ਨਾਲ ਤਾਲਮੇਲ ਬਿਠਾ ਕੇ ਆਪਣੇ ਮਰੀਜ਼ਾਂ ਤੱਕ ਦੱਸੀ ਗਈਆਂ ਦਵਾਈਆਂ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਕਰਫਿਊ ਦਾ 'ਸੰਤਾਪ' ਝੱਲ ਰਹੇ ਨੇ ਕਿਡਨੀ ਟਰਾਂਸਪਲਾਂਟ ਮਰੀਜ਼
ਕਰਫਿਊ ਦਾ 'ਸੰਤਾਪ' ਝੱਲ ਰਹੇ ਨੇ ਕਿਡਨੀ ਟਰਾਂਸਪਲਾਂਟ ਮਰੀਜ਼

By

Published : Apr 26, 2020, 7:33 AM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਤਕਰੀਬਨ 1800 ਤੋਂ ਵੱਧ ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਸੂਬਿਆਂ ਤੋਂ ਆਏ ਕਿਡਨੀ ਮਰੀਜ਼ਾਂ ਨੂੰ ਪੀਜੀਆਈ ਵੱਲੋਂ ਦਿੱਤੀ ਗਈ ਦਵਾਈਆਂ ਵੀ ਨਹੀਂ ਮਿਲ ਰਹੀਆਂ ਹਨ। ਇਸ ਨੂੰ ਲੈ ਕੇ ਪੀਜੀਆਈ ਦੇ ਨੈਫਰੋਲੋਜੀ ਵਿਭਾਗ ਵੱਲੋਂ ਦਵਾਈ ਕੰਪਨੀਆਂ ਦੇ ਨਾਲ ਤਾਲਮੇਲ ਬਿਠਾ ਕੇ ਆਪਣੇ ਮਰੀਜ਼ਾਂ ਤੱਕ ਦੱਸੀ ਗਈਆਂ ਦਵਾਈਆਂ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਕਰਫਿਊ ਦਾ 'ਸੰਤਾਪ' ਝੱਲ ਰਹੇ ਨੇ ਕਿਡਨੀ ਟਰਾਂਸਪਲਾਂਟ ਮਰੀਜ਼

ਕਿਡਨੀ ਟਰਾਂਸਪਲਾਂਟ ਵਿਭਾਗ ਦੇ ਮੁਖੀ ਅਸ਼ੀਸ਼ ਸ਼ਰਮਾ ਨੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਤਕਰੀਬਨ ਹਰ ਸਟੇਟ ਦੇ ਮਰੀਜ਼ ਦੀ ਕਿਡਨੀ ਟਰਾਂਸਪਲਾਂਟ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਹਰ ਇੱਕ ਸੂਬੇ ਵਿੱਚ ਡਾਇਲਸਿਸ ਕੀਤੇ ਜਾ ਰਹੇ ਹਨ ਅਤੇ ਜਿਹੜੇ ਮਰੀਜ਼ਾਂ ਨੂੰ ਡੋਨਰ ਮਿਲ ਚੁੱਕੇ ਹਨ, ਉਨ੍ਹਾਂ ਦੀਆਂ ਕਿਡਨੀਆਂ ਕਰਫਿਊ ਕਾਰਨ ਟਰਾਂਸਪਲਾਂਟ ਨਹੀਂ ਹੋ ਸਕਣਗੀਆਂ।

ਡਾ. ਆਸ਼ੀਸ਼ ਸ਼ਰਮਾ ਮੁਤਾਬਕ ਜਿਹੜੇ ਸੂਬਿਆਂ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰਾਂ ਵੱਲੋਂ ਕੁਆਰੰਟਾਈਨ ਸੈਂਟਰ ਬਣਾ ਦਿੱਤਾ ਗਿਆ ਹੈ, ਉੱਥੇ ਸਟਾਫ ਤੇ ਡਾਕਟਰਾਂ ਦੀ ਡਿਊਟੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਲਾਈ ਹੋਈ ਹੈ ਜਿਸ ਕਰਕੇ ਮੁਸ਼ਕਿਲਾਂ ਆ ਰਹੀਆਂ ਹਨ। ਉਥੇ ਡਾਇਲਸਿਸ ਨਹੀਂ ਹੋ ਰਿਹਾ ਪਰ ਪੀਜੀਆਈ ਦੀ ਵੈੱਬਸਾਈਟ 'ਤੇ ਇੱਕ ਵਟਸਐਪ ਨੰਬਰ ਦਿੱਤਾ ਗਿਆ ਹੈ, ਜਿਸ ਰਾਹੀਂ ਉਹ ਆਪਣੇ ਮਰੀਜ਼ਾਂ ਦੀਆਂ ਸਬੰਧਤ ਦਵਾਈਆਂ ਤੇ ਰਿਪੋਰਟਾਂ ਚੈੱਕ ਕਰਵਾ ਰਹੇ ਹਨ।

ਸਰਕਾਰੀ ਸਕੂਲ ਵਿੱਚ ਪੜ੍ਹਾਉਣ ਵਾਲੀ ਰੂਪਾ ਅਰੋੜਾ ਨੇ ਆਪਣੇ ਪਤੀ ਨੂੰ 65 ਫੀਸਦੀ ਲਿਵਰ ਟਰਾਂਸਪਲਾਂਟ ਲਈ ਡੋਨੇਟ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰ 2 ਮਹੀਨੇ ਬਾਅਦ ਚੈੱਕਅਪ ਲਈ ਗੁੜਗਾਓਂ ਹਸਪਤਾਲ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੌਕਡਾਊਨ ਕਾਰਨ ਉਹ ਡਾਕਟਰਾਂ ਕੋਲੋਂ ਆਨਲਾਈਨ ਜਾਂ ਈ-ਮੇਲ ਰਾਹੀਂ ਆਪਣੀਆਂ ਦਵਾਈਆਂ ਸਬੰਧੀ ਜਾਣਕਾਰੀ ਲੈ ਰਹੇ ਹਨ। ਚੰਡੀਗੜ੍ਹ ਵਿੱਚ ਹੀ ਟੈਸਟ ਰਿਪੋਰਟ ਵਟਸਐਪ ਰਾਹੀਂ ਡਾਕਟਰ ਨੂੰ ਭੇਜ ਰਹੇ ਹਨ ਇਸ ਜੋੜੇ ਦਾ ਨਾਂਅ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ।

ABOUT THE AUTHOR

...view details