ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਬਾਰ ਨੂੰ ਚੰਡੀਗੜ੍ਹ ਪਹੁੰਚੇ, ਜਿੱਥੇ ਉਨ੍ਹਾਂ ਨੇ ਸੈਕਟਰ 43 ਦੇ ਦੁਸਹਿਰਾ ਗਰਾਊਂਡ ਵਿਖੇ ਜਨ ਸਭਾ (Arvind Kejriwal Jansabha) ਕੀਤੀ।
ਇਸ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ’ਚ ਬੇਅਦਬੀ ਕਰਨ ਦੇ ਮਾਮਲੇ ਵਿੱਚ ਬੋਲਦਿਆ ਕੇਜਰੀਵਾਲ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਪਹਿਲੇ ਅਰੋਪੀਆਂ ਨੂੰ ਪੰਜਾਬ ਸਰਕਾਰ ਅੱਜ ਤੱਕ ਸਜ਼ਾ ਨਹੀ ਦੇ ਸਕੀ। ਜੇਕਰ ਪੰਜਾਬ ਸਰਕਾਰ ਵੱਲੋਂ ਪਹਿਲਾ ਤੋਂ ਸਜ਼ਾ ਦਿੱਤੀ ਗਈ ਹੁੰਦੀ ਤਾਂ ਅਜਿਹੇ ਮਾਮਲੇ ਸਾਹਮਣੇ ਨਾ ਆਉਂਦੇ। ਇਸ ਤੋਂ ਇਲਾਵਾਂ ਬੇਅਦਬੀ ਮਾਮਲੇ ਵਿੱਚ ਸਾਜ਼ਿਸ ਰਚਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਨਵਜੋਤ ਸਿੱਧੂ 'ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਲੋਕੀ ਅਕਾਲੀ ਸਰਕਾਰ ਤੋਂ ਦੁੱਖੀ ਸਨ, ਜਿਸ ਕਰੇਕ ਕਾਂਗਰਸ ਸਰਕਾਰ ਨੂੰ ਲੋਕਾਂ ਨੇ ਭਰੋਸਾ ਕਰਕੇ 5 ਸਾਲ ਦਿੱਤੇ ਸਨ, ਪਰ ਕਾਂਗਰਸ ਸਰਕਾਰ ਨੇ ਕੋਈ ਵੀ ਕੰਮ ਨਹੀ ਕੀਤੇ, ਸਿਰਫ਼ ਬਹਾਨੇਬਾਜ਼ੀ ਕੀਤੀ ਹੈ। ਮੈਂ ਵੀ ਦਿੱਲੀ ਵਿੱਚ ਬਹਾਨੇਬਾਜ਼ੀ ਕਰ ਸਕਦਾ ਸੀ, ਪਰ ਅਸੀ ਦਿੱਲੀ ਵਿੱਚ ਕੰਮ ਕਰਕੇ ਦਿਖਾਏ ਹਨ।
ਸ੍ਰੀ ਹਰਿਮੰਦਰ ਸਾਹਿਬ ਵਿੱਚਬੇਅਦਬੀ ਕਰਨ ਦੀ ਘਟਨਾ