ਚੰਡੀਗੜ੍ਹ : ਇੱਕ ਸਮਾਂ ਹੁੰਦਾ ਸੀ ਜਦੋਂ ਸਿਰਫ਼ ਮੁੰਡੇ ਹੀ ਖੇਡਾਂ ਵਿੱਚ ਅੱਗੇ ਹੁੰਦੇ ਸਨ, ਪਰ ਹੁਣ ਤਾਂ ਕੁੜੀਆਂ ਵੀ ਘੱਟ ਨਹੀਂ ਹਨ। ਚੰਡੀਗੜ੍ਹ ਦੀ ਰਹਿਣ ਵਾਲੀ 16 ਸਾਲਾ ਕਾਸ਼ਮੀ ਗੌਤਮ ਨੇ ਅਰੁਣਾਚਲ ਪ੍ਰਦੇਸ਼ ਵਿਖੇ ਖੇਡੇ ਜਾ ਰਹੇ ਬੀਸੀਸੀਆਈ ਵੁਮੈਨ ਅੰਡਰ-19 ਟ੍ਰਾਫ਼ੀ ਦੇ ਇੱਕ ਕ੍ਰਿਕਟ ਮੈਚ ਵਿੱਚ ਅਰੁਣਾਚਲ ਪ੍ਰਦੇਸ਼ ਦੀ ਕ੍ਰਿਕਟ ਦੇ 10 ਖਿਡਾਰੀਆਂ ਨੂੰ ਆਉਟ ਕਰ ਕੇ ਇਤਿਹਾਸ ਬਣਾਇਆ ਹੈ।
ਜਾਣਕਾਰੀ ਮੁਤਾਬਕ ਉਸ ਦਾ ਇਹ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਿੱਚ ਦਰਜ ਹੋ ਗਿਆ ਹੈ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਾਸ਼ਮੀ ਗੌਤਮ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ। ਇਸ ਦੌਰਾਨ ਕਾਸ਼ਮੀ ਦੀ ਛੋਟੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਬਹੁਤ ਹੀ ਵਧੀਆ ਹੈ, ਤੇ ਉਸ ਨੂੰ ਬਹੁਤ ਹੱਲਾਸ਼ੇਰੀ ਦਿੰਦੀ ਹੈ। ਉਸ ਨੇ ਕਿਹਾ ਕਿ ਭਾਵੇਂ ਉਹ ਬਹੁਤ ਲੜਦੇ ਹਨ ਪਰ ਫ਼ਿਰ ਵੀ ਉਨ੍ਹਾਂ ਦੀ ਭੈਣ ਬਹੁਤ ਹੀ ਵਧੀਆ ਹੈ।