ਚੰਡੀਗੜ੍ਹ:ਪਾਕਿਸਤਾਨ ਵਿੱਚ ਸਥਿਤ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਥੋੜੀ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰਤਾਰਪੁਰ ਕੋਰੀਡੋਰ ਰਾਹੀਂ ਦਰਸ਼ਨ ਕਰਨ ਜਾਂਦੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਕਿ ਸਵੀਕਾਰ ਕਰ ਲਿਆ ਗਿਆ ਹੈ ਤੇ ਹੁਣ ਬਿਨਾ ਪਾਸਪੋਰਟ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ (Kartarpur Sahib will be visited without a passport) ਹੋਣਗੇ।
ਇਸ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ੋਸਲ ਮੀਡੀਆ ਰਾਹੀ ਦਿੱਤੀ। ਉਨ੍ਹਾਂ ਟਵਿਟ ਕੀਤਾ ਕਿ ਸਿੱਖਾਂ ਦੀ ਮੰਗ ਨੂੰ ਮੰਨਦਿਆਂ ਭਾਰਤ ਸਰਕਾਰ ਨੇ ਸਰਹੱਦ ਦੇ ਭਾਰਤੀ ਪਾਸੇ ‘ਦਰਸ਼ਨ ਸਥਲ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਦਰਸ਼ਨ ਸਥਲ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਇਲਾਹੀ ਦਰਸ਼ਨ ਕਰਵਾਏਗਾ।
ਉਨ੍ਹਾਂ ਦੱਸਿਆ ਕਿ 9 ਮੀਟਰ ਉੱਚੀ ਇਕ ਇਮਾਰਤ ਖੜੀ ਕੀਤੀ ਜਾ ਰਹੀ ਹੈ ਜਿਸ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਭਾਰਤ ਸਰਕਾਰ ਵੱਲੋ ਉਨ੍ਹਾਂ ਸੰਗਤਾਂ ਲਈ ਕੀਤਾ ਜਾ ਰਿਹਾ ਹੈ ਜੋ ਪਾਸਪੋਰਟ ਨਾ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀ ਕਰ ਸਕਦੀਆਂ ਇਸ ਟਾਵਰ ਰਾਹੀ ਦੂਰੋ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਦਾ ਸਕਣਗੇ ਉਨ੍ਹਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਸ ਉਦਮ ਲਈ ਧੰਨਵਾਦ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪਲਾਜਾ ਵਿੱਚ ਵੱਡੀਆਂ ਸਕਰੀਨਾਂ ਲੱਗਣਗੀਆਂ ਅਤੇ ਇਕ ਸਮੇਂ 'ਤੇ 450 ਲੋਕ ਦਰਸ਼ਨ ਕਰ ਸਕਣਗੇ। ਇਸ ਦਰਸ਼ਨੀ ਸਥਾਨ ਦਾ ਕੰਮ ਲਗਪਗ 6 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਜਿਸ ਤੋਂ ਬਾਅਦ ਬਿਨ੍ਹਾਂ ਪਾਸਪੋਰਟ ਵਾਲੀਆਂ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਖੁੱਲ੍ਹੇ ਦਰਸ਼ਨ ਦਦਾਰੇ ਕਰ ਸਕਣਗੀਆਂ।
ਇਹ ਵੀ ਪੜ੍ਹੋ:-ਪੰਜ ਹਜ਼ਾਰ ਰੁਪਏ ਦੀ ਚੋਰੀ ਦੇ ਦੋਸ਼ ਤੋਂ ਦੁਖੀ ਨੌਜਵਾਨ ਨੇ ਮਾਰੀ ਦਰਿਆ ਵਿੱਚ ਛਾਲ