ਨਵੀਂ ਦਿੱਲੀ: 1947 ਵਿੱਚ ਦੇਸ਼ ਦੀ ਵੰਡ ਸਮੇਂ ਵਿਛੜ ਚੁੱਕੇ ਗੋਪਾਲ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਆਪਣੇ ਵਿਛੜੇ ਸਾਥੀ ਬਸ਼ੀਰ ਨੂੰ ਮਿਲ ਸਕੇਗਾ। ਕਰਤਾਰਪੁਰ (KARTARPUR) ਦੇ ਗੁਰਦੁਆਰਾ ਦਰਬਾਰ ਸਾਹਿਬ Gurdwara Darbar Sahib of Kartarpur) ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਆਪਸ ਵਿੱਚ ਮੁਲਾਕਾਤ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁਰਾਣੇ ਦਿਨ੍ਹਾਂ ਨੂੰ ਯਾਦ ਕੀਤਾ।
ਭਾਰਤ ਦੇ 94 ਸਾਲਾ ਸਰਦਾਰ ਗੋਪਾਲ ਸਿੰਘ ਜਦੋਂ ਦਰਬਾਰ ਸਾਹਿਬ ਪਹੁੰਚੇ ਤਾਂ ਉਹ ਆਪਣੇ ਵਿਛੜੇ ਦੋਸਤ ਮੁਹੰਮਦ ਬਸ਼ੀਰ ਨੂੰ ਮਿਲੇ। 91 ਸਾਲਾ ਬਸ਼ੀਰ ਪਾਕਿਸਤਾਨ ਦੇ ਨਾਰੋਵਾਲ ਸ਼ਹਿਰ ਦਾ ਰਹਿਣ ਵਾਲਾ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਜਦੋਂ ਦੋ ਪੁਰਾਣੇ ਦੋਸਤ ਮਿਲੇ ਤਾਂ ਉਨ੍ਹਾਂ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਭਾਰਤ ਅਤੇ ਪਾਕਿਸਤਾਨ (India and Pakistan) ਇੱਕੋ ਸਨ। ਕਿਵੇਂ ਦੋਵੇਂ ਦੋਸਤ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾਂਦੇ ਸਨ ਅਤੇ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ। ਗੋਪਾਲ ਅਤੇ ਬਸ਼ੀਰ ਨੇ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਲਈ ਭਾਰਤ-ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ:Kartarpur Corridor: ਸੰਗਤ ਪਹੁੰਚ ਰਹੀ ਹੈ ਬਾਬੇ ਨਾਨਕ ਦੇ ਦਰ