ਪੰਜਾਬ

punjab

ETV Bharat / city

ਈਟੀਵੀ ਭਾਰਤ ਦਾ ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ

ਅੱਜ ਕਾਰਗਿਲ ਫ਼ਤਿਹ ਦਿਵਸ ਦੀ 20ਵੀਂ ਵਰ੍ਹੇਗੰਢ ਹੈ। ਇਸ ਮੌਕੇ ਪੂਰਾ ਦੇਸ਼ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰ ਰਿਹਾ ਹੈ। 20 ਸਾਲ ਪਹਿਲਾਂ ਅੱਜ ਦੇ ਦਿਨ 26 ਜੁਲਾਈ, ਸੰਨ 1999 ਨੂੰ ਭਾਰਤ ਨੇ ਕਾਰਗਿਲ ਜੰਗ ਵਿੱਚ ਫ਼ਤਹਿ ਹਾਸਲ ਕੀਤੀ ਸੀ।

ਫ਼ੋਟੋ।

By

Published : Jul 26, 2019, 11:32 AM IST

Updated : Jul 26, 2019, 12:12 PM IST

ਚੰਡੀਗੜ੍ਹ: 26 ਜੁਲਾਈ ਸੰਨ 1999 ਨੂੰ ਅੱਜ ਦੇ ਹੀ ਦਿਨ ਭਾਰਤ ਨੇ ਕਾਰਗਿਲ ਯੁੱਧ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫ਼ਤਿਹ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਪਾਕਿਸਤਾਨ ਨੇ ਇਸ ਯੁੱਧ ਦੀ ਸ਼ੁਰੂਆਤ 3 ਮਈ 1999 ਨੂੰ ਕਰ ਦਿੱਤੀ ਸੀ। ਲਗਭਗ 2 ਮਹੀਨਆਂ ਤੱਕ ਚੱਲੇ ਇਸ ਕਾਰਗਿਲ ਦੇ ਯੁੱਧ ਵਿੱਚ ਭਾਰਤੀ ਫ਼ੌਜ ਦੇ ਸਾਹਸ ਅਤੇ ਬਹਾਦਰੀ ਦਾ ਅਜਿਹਾ ਉਦਾਹਰਣ ਹੈ ਜਿਸ ਤੇ ਦੇਸ਼ ਵਾਸੀਆਂ ਨੂੰ ਮਾਣ ਹੈ।

ਵੇਖੋ ਵੀਡੀਓ

ਲਗਭਗ 18 ਹਜ਼ਾਰ ਫ਼ੁੱਟ ਦੀ ਉੱਚਾਈ ਤੇ ਕਾਰਗਿਲ ਵਿੱਚ ਇਸ ਜੰਗ ਵਿੱਚ ਦੇਸ਼ ਨੇ 527 ਤੋਂ ਜ਼ਿਆਦਾ ਵੀਰ ਯੋਧਿਆਂ ਨੂੰ ਗੁਆਇਆ ਸੀ, ਉਥੇ ਹੀ 1300 ਤੋਂ ਵੱਧ ਜਖ਼ਮੀ ਹੋਏ ਸਨ। ਪਾਕਿਸਤਾਨ ਨੇ ਕਾਰਗਿਲ ਦੀ ਉੱਚੀਆਂ ਪਹਾੜੀਆਂ ਤੇ 5,000 ਫ਼ੌਜੀਆਂ ਨਾਲ ਦਖ਼ਲਅੰਦਾਜੀ ਕਰ ਕੇ ਕਬਜ਼ਾ ਜਮਾ ਲਿਆ ਸੀ। ਇਸ ਗੱਲ ਦੀ ਜਾਣਕਾਰੀ ਜਦ ਭਾਰਤ ਸਰਕਾਰ ਨੂੰ ਮਿਲੀ ਤਾਂ ਭਾਰਤੀ ਫ਼ੌਜ ਨੇ ਪਾਕਿ ਫ਼ੌਜੀਆਂ ਨੂੰ ਭਜਾਉਣ ਲਈ ਆਪ੍ਰੇਸ਼ਨ ਵਿਜੇ ਚਲਾਇਆ।

ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿਰੁੱਧ ਮਿਗ-27 ਅਤੇ ਮਿਗ-29 ਦੀ ਵੀ ਵਰਤੋਂ ਕੀਤੀ। ਇਸ ਤੋਂ ਬਾਅਦ ਜਿਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਉਥੇ ਬੰਬ ਸੁੱਟੇ। ਇਸ ਤੋਂ ਇਲਾਵਾ ਮਿਗ-29 ਦੀ ਮਦਦ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ ਉੱਤੇ ਆਰ-77 ਮਿਸਾਇਲਾਂ ਨਾਲ ਹਮਲਾ ਕੀਤਾ।

ਇਸ ਜੰਗ ਵਿੱਚ ਵੱਡੀ ਗਿਣਤੀ ਵਿੱਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਲਗਭਗ 2 ਲੱਖ 50 ਹਜ਼ਾਰ ਗੋਲੇ ਸੁੱਟੇ। ਉਥੇ ਹੀ 5,000 ਬੰਬਾਂ ਨੂੰ ਸੁੱਟਣ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ।

ਇਸ ਦੋ ਮਹੀਨਿਆਂ ਦੀ ਲੜਾਈ ਵਿੱਚ ਭਾਰਤੀ ਫ਼ੌਜ ਨੇ ਇਹੋ ਜਿਹੀ ਹਿੰਮਤ ਵਿਖਾਈ ਜਿਸ ਤੇ ਅੱਜ ਵੀ ਪੂਰੇ ਮੁਲਕ ਨੂੰ ਮਾਣ ਹੁੰਦਾ ਹੈ।

Last Updated : Jul 26, 2019, 12:12 PM IST

ABOUT THE AUTHOR

...view details