ਚੰਡੀਗੜ੍ਹ:ਬੌਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਦੀ ਨਵੀਂ ਫ਼ਿਲਮ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਤੇ 18 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਉਸ ਤੋਂ ਪਹਿਲਾਂ ਹੀ ਟਵਿੱਟਰ ਤੇ #sherni ਟ੍ਰੈਂਡ ਕਰ ਰਿਹਾ ਹੈ ਪਰ ਉਸ ਵਿੱਚ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸ਼ੇਰਨੀ ਕਿਹਾ ਜਾ ਰਿਹਾ ਹੈ। ਬੇਸ਼ੱਕ ਹੀ ਟਵਿੱਟਰ ਤੇ ਇਸ ਵੇਲੇ #sherni ਟ੍ਰੈਂਡ ਕਰ ਰਿਹਾ ਹੈ ਪਰ ਟ੍ਰੈਂਡਿੰਗ ਦੇ ਵਿੱਚ ਕੰਗਨਾ ਰਣੌਤ ਨਜ਼ਰ ਆ ਰਹੀ ਹੈ। ਕੰਗਨਾ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਆਪਣੇ ਬਿਆਨਾਂ ਵਿਚ ਕਈ ਵਾਰ ਬੌਲੀਵੁੱਡ ਦੀ ਸੱਚਾਈ ਵੀ ਦੱਸਦੀ ਹੈ। ਯੂਜ਼ਰਸ ਕੁਮੈਂਟ ਕਰ ਰਹੇ ਨੇ ਕਿ ਬੌਲੀਵੁੱਡ ਦੇ ਵਿਚ ਅਸਲੀ ਸ਼ੇਰਨੀ ਕੰਗਨਾ ਰਣੌਤ ਹੈ।
ਕਈ ਯੂਜਰਜ਼ ਉਨ੍ਹਾਂ ਦੀ ਵੀਡੀਓਜ਼ ਵੀ ਸ਼ੇਅਰ ਕਰ ਰਹੇ ਜਿਸ ਵਿੱਚ ਉਹ ਬੇਬਾਕੀ ਦੇ ਨਾਲ ਆਪਣੇ ਇੰਟਰਵਿਊ ਦੇ ਰਹੇ ਹੈ। ਕੰਗਨਾ ਰਣੌਤ ਸੋਸ਼ਲ ਮੀਡੀਆ ਤੇ ਆਪਣੇ ਦੇਸ਼ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਆਪਣੀ ਰਾਏ ਵੀ ਸਾਂਝੀ ਕਰਦੀ ਹੈ। ਕਈ ਲਿਬਰਲਜ਼ ਉਨ੍ਹਾਂ ਨੂੰ ਬੀਜੇਪੀ ਤੇ ਆਰਐੱਸਐੱਸ ਸਪੋਰਟਰ ਕਹਿੰਦੇ ਹਨ। ਪਿਛਲੇ ਦਿਨੀਂ ਹੀ ਟਵਿੱਟਰ ਨੇ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਵੀ ਸਸਪੈਂਡ ਕਰ ਦਿੱਤਾ।