ਪੰਜਾਬ

punjab

ETV Bharat / city

ਅਗਲੇ ਸਾਲ ਤੋਂ ਦੁਨੀਆ ਵਿੱਚ ਨਹੀਂ ਵੇਚਿਆ ਜਾਵੇਗਾ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ - ਜਾਨਸਨ ਐਂਡ ਜਾਨਸਨ ਪਾਊਡਰ ਦੀ ਵਿਕਰੀ

ਸਾਲ 2023 ਨੂੰ ਜਾਨਸਨ ਐਂਡ ਜਾਨਸਨ ਪਾਊਡਰ ਦੀ ਵਿਕਰੀ ਪੂਰੀ ਦੁਨੀਆ ਚ ਬੰਦ ਹੋ ਜਾਵੇਗੀ। ਇਸ ਦੀ ਜਾਣਕਾਰੀ ਜਾਨਸਨ ਐਂਡ ਜਾਨਸਨ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਹੈ।

ਜਾਨਸਨ ਐਂਡ ਜਾਨਸਨ ਬੇਬੀ ਪਾਊਡਰ
ਜਾਨਸਨ ਐਂਡ ਜਾਨਸਨ ਬੇਬੀ ਪਾਊਡਰ

By

Published : Aug 12, 2022, 5:01 PM IST

ਚੰਡੀਗੜ੍ਹ:ਪੂਰੀ ਦੁਨੀਆ ’ਚ ਬੱਚਿਆ ਲਈ ਇਸਤੇਮਾਲ ਕੀਤੇ ਜਾਣ ਵਾਲਾ ਜਾਨਸਨ ਐਂਡ ਜਾਨਸਨ ਪਾਊਡਰ ਦੀ ਵਿਕਰੀ ਜਲਦ ਹੀ ਬੰਦ ਹੋਣ ਵਾਲੀ ਹੈ। ਇਸ ਸਬੰਧੀ ਜਾਣਕਾਰੀ ਕੰਪਨੀ ਵੱਲੋਂ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਸਾਲ 2023 ’ਚ ਜਾਨਸਨ ਐਂਡ ਜਾਨਸਨ ਦੁਨੀਆ ਭਰ ਵਿੱਚ ਬੇਬੀ ਪਾਊਡਰ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

'ਕਾਨੂੰਨੀ ਲੜਾਈ ਲੜਦੇ ਲੜਦੇ ਥੱਕ ਗਏ ਹਾਂ': ਕੰਪਨੀ ਦਾ ਕਹਿਣਾ ਹੈ ਕਿ ਕਾਨੂੰਨੀ ਲੜਾਈ ਲੜਦੇ ਲੜਦੇ ਅਸੀਂ ਥੱਕ ਚੁੱਕੇ ਹਾਂ। ਜਿਸ ਕਾਰਨ ਸਾਲ 2023 ਤੱਕ ਬੇਬੀ ਪਾਊਡਰ ਦੀ ਵਿਕਰੀ ਨੂੰ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਉਹ ਟੈਲਕ-ਬੇਸਡ ਬੇਬੀ ਪਾਊਡਰ ਦੀ ਥਾਂ ਦੁਨੀਆ ਭਰ 'ਚ ਕੌਰਨਸਟਾਰਚ ਆਧਾਰਿਤ ਬੇਬੀ ਪਾਊਡਰ ਵੇਚੇਗੀ। ਜੋ ਕਿ ਬੱਚਿਆ ਲਈ ਕਾਫੀ ਫਾਇਦੇਮੰਦ ਹੋਵੇਗਾ।

ਬੇਬੀ ਪਾਊਡਰ ਨੂੰ ਲੈ ਕੇ ਕਈ ਮਾਮਲੇ ਦਰਜ:ਦੱਸ ਦਈਏ ਕਿ ਕੰਪਨੀ ਦੇ ਇਸ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਕੈਂਸਰ ਹੋਣ ਦਾ ਦੋਸ਼ ਸੀ। ਇਸ ਤੋਂ ਬਾਅਦ ਮਈ 2020 'ਚ ਦੁਨੀਆ ਭਰ 'ਚ ਕੰਪਨੀ ਖਿਲਾਫ ਹਜ਼ਾਰਾਂ ਮਾਮਲੇ ਦਰਜ ਕੀਤੇ ਗਏ ਹਨ। ਇੰਨਾ ਹੀ ਨਹੀਂ ਕੈਂਸਰ ਦੇ ਖਤਰੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਉਤਪਾਦ ਦੀ ਵਿਕਰੀ 'ਚ ਭਾਰੀ ਗਿਰਾਵਟ ਆਈ ਹੈ। ਦੱਸ ਦਈਏ ਕਿ ਕਈ ਔਰਤਾਂ ਨੇ ਦਾਅਵਾ ਕੀਤਾ ਕਿ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਉਨ੍ਹਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਗਿਆ ਹੈ।

ਕੌਰਨਸਟਾਰਚ ਦਾ ਕੀਤਾ ਜਾਵੇਗਾ ਇਸਤੇਮਾਲ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਜਾਨਸਨ ਐਂਡ ਜਾਨਸਨ ਕੰਪਨੀ ਮੱਕੀ ਦੇ ਸਟਾਰਚ ਆਧਾਰਿਤ ਪਾਊਡਰ ਨਾਲ ਟੈਲਕ ਆਧਾਰਿਤ ਪਾਊਡਰ ਨੂੰ ਬਦਲੇਗੀ। ਕੰਪਨੀ ਨੇ ਖੁਦ ਇਸ ਦੇ ਪਾਊਡਰ 'ਤੇ ਖੋਜ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਦਾ ਬੇਬੀ ਟੈਲਕਮ ਪਾਊਡਰ ਸੁਰੱਖਿਅਤ ਹੈ। ਇਸ ਸਬੰਧੀ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਸਾਰੇ ਬੇਬੀ ਪਾਊਡਰ ਉਤਪਾਦਾਂ ਵਿੱਚ ਟੈਲਕਮ ਪਾਊਡਰ ਦੀ ਬਜਾਏ ਮੱਕੀ ਦੇ ਸਟਾਰਚ ਦੀ ਵਰਤੋਂ ਕਰਨ ਦਾ ਵਪਾਰਕ ਫੈਸਲਾ ਲਿਆ ਹੈ।

ਇਹ ਵੀ ਪੜੋ:ਸ਼ਰਧਾਲੂਆਂ ਨੇ ਹਨੂੰਮਾਨ ਜੀ ਦੀ ਮੂਰਤੀ ਨੂੰ ਬੰਨ੍ਹੀ 11 ਫੁੱਟ ਲੰਬੀ ਈਕੋ ਫ੍ਰੈਂਡਲੀ ਰੱਖੜੀ

ABOUT THE AUTHOR

...view details