ਪੰਜਾਬ

punjab

ETV Bharat / city

ਫਿਰੋਜ਼ਪੁਰ ਰੈਲੀ ਲਈ ਜੀਵਨ ਗੁਪਤਾ ਨੂੰ ਰੈਲੀ ਦਾ ਇੰਚਾਰਜ਼ ਕੀਤਾ ਨਿਯੁਕਤ

ਫਿਰੋਜ਼ਪੁਰ ਵਿਚ 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਵਿਸ਼ਾਲ ਰੈਲੀ ਹੋਣ ਵਾਲੀ ਹੈ। ਜਿਸਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੁਆਰਾ ਜੀਵਨ ਗੁਪਤਾ ਨੂੰ ਰੈਲੀ ਦਾ ਇੰਚਾਰਜ (In charge of the rally) ਕੀਤਾ ਹੈ।

ਜੀਵਨ ਗੁਪਤਾ ਨੂੰ ਰੈਲੀ ਦਾ ਇੰਚਾਰਜ ਕੀਤਾ ਨਿਯੁਕਤ
ਜੀਵਨ ਗੁਪਤਾ ਨੂੰ ਰੈਲੀ ਦਾ ਇੰਚਾਰਜ ਕੀਤਾ ਨਿਯੁਕਤ

By

Published : Dec 29, 2021, 8:28 PM IST

ਚੰਡੀਗੜ੍ਹ:ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਹੋਣ ਵਾਲੀ ਵਿਸ਼ਾਲ ਰੈਲੀ ਲਈ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (State BJP President Ashwani Sharma)ਦੁਆਰਾ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਰੈਲੀ ਦਾ ਇੰਚਾਰਜ ਨਿਯੁਕਤ ਕੀਤਾ ਹੈ। ਮੋਦੀ ਦੀ ਇਸ ਰੈਲੀ ਦੀ ਦੇਖਭਾਲ ਅਤੇ ਵਿਵਸਥਾ ਲਈ ਜੀਵਨ ਗੁਪਤਾ ਨੇ ਪੂਰੀ ਤਾਕਤ ਝੋਂਕ ਦਿੱਤੀ ਹੈ। ਗੁਪਤਾ ਰੈਲੀ ਦੇ ਸਾਰੇ ਕੰਮਾਂ ਦੀ ਦੇਖਭਾਲ, ਪੰਡਾਲ ਦੀ ਵਿਵਸਥਾ, ਇਸ ਰੈਲੀ ਨਾਲ ਜੁੜੇ ਪ੍ਰਬੰਧਕੀ ਕੰਮਾਂ ਲਈ ਫਿਰੋਜ਼ਪੁਰ ਪਹੁੰਚ ਕੇ ਜੁੱਟ ਗਏ ਹਨ।

ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਪ੍ਰਬੰਧਕ ਜਿੰਮੇਵਾਰੀਆਂ ਲਗਾ ਦਿੱਤੀ ਗਈਆਂ ਹਨ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ।

ਗੁਪਤਾ ਨੇ ਕਿਹਾ ਕਿ ਇਸ ਰੈਲੀ ਵਿੱਚ ਲੱਖਾਂ ਲੋਕਾਂ ਦਾ ਵਿਸ਼ਾਲ ਹਜੂਮ ਆਪਣੇ ਚਹੇਤੇ ਪ੍ਰਧਾਨ ਮੰਤਰੀ ਦਾ ਦੀਦਾਰ ਕਰਨ ਅਤੇ ਉਨ੍ਹਾਂ ਦਾ ਭਾਸ਼ਨ ਸੁਣਨ ਲਈ ਵਿਸ਼ਾਲ ਕਾਫਲਿਆਂ ਦੇ ਰੂਪ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸਿਕ ਰੈਲੀ ਪੰਜਾਬ ਵਿੱਚ ਨਵਾਂ ਅਧਿਆਏ ਲਿਖੇਗੀ। ਇਸ ਰੈਲੀ ਨੂੰ ਲੈ ਕੇ ਭਾਜਪਾ ਕਰਮਚਾਰੀਆਂ ਅਤੇ ਜਨਤਾ ਵਿੱਚ ਭਾਰੀ ਉਤਸ਼ਾਹ ਹੈ।

ਇਹ ਵੀ ਪੜੋ:ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਕਰੋੜ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਉਣ ਦਾ ਐਲਾਨ

ABOUT THE AUTHOR

...view details