ਪੰਜਾਬ

punjab

ETV Bharat / city

ਮੁੱਖ ਮੰਤਰੀ ਨੂੰ ਮਿਲਣ ਵਾਲੀ ਜਸਵੀਰ ਕੌਰ ਹੁਣ ਮੇਰੇ ਲਿੰਕ ਵਿੱਚ ਨਹੀਂ: ਸੋਢੀ

ਜਸਬੀਰ ਕੌਰ ਨੇ ਇਲਜ਼ਾਮ ਲਗਾਏ ਸਨ ਕਿ ਉਸ ਦੀ ਜਾਨ ਨੂੰ ਖਤਰਾ ਹੈ ਤੇ ਜੇਕਰ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਉਸ ਦੇ ਜ਼ਿੰਮੇਵਾਰ ਕਿੱਕੀ ਢਿੱਲੋਂ ਤੇ ਗੁਰਪੀਤ ਕਾਂਗੜ ਹੋਣਗੇ

ਰਾਣਾ ਗੁਰਮੀਤ ਸੋਢੀ
ਰਾਣਾ ਗੁਰਮੀਤ ਸੋਢੀ

By

Published : Mar 6, 2020, 10:53 PM IST

ਚੰਡੀਗੜ੍ਹ: ਬਹਿਬਲ ਕਲਾਂ ਗੋਲ਼ੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਸੁਰਜੀਤ ਕੌਰ ਵੱਲੋਂ ਆਤਮਦਾਹ ਕਰਨ ਦੀ ਧਮਕੀ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਵੀ ਪਿੱਛੇ ਹੱਟ ਗਏ ਹਨ।

ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਇਨਸਾਫ਼ ਦਿਵਾਉਣ ਖ਼ਾਤਰ ਜਸਵੀਰ ਕੌਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਵਾਇਆ ਸੀ। ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਨੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ।

ਮੁੱਖ ਮੰਤਰੀ ਨੂੰ ਮਿਲਣ ਵਾਲੀ ਜਸਵੀਰ ਕੌਰ ਹੁਣ ਮੇਰੇ ਲਿੰਕ ਵਿੱਚ ਨਹੀਂ

ਜਸਵੀਰ ਕੌਰ ਨੇ ਇਲਜ਼ਾਮ ਲਗਾਏ ਸਨ ਕਿ ਉਸ ਦੀ ਜਾਨ ਨੂੰ ਖਤਰਾ ਹੈ ਤੇ ਜੇਕਰ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਉਸ ਦੇ ਜ਼ਿੰਮੇਵਾਰ ਕਿੱਕੀ ਢਿੱਲੋਂ ਤੇ ਗੁਰਪੀਤ ਕਾਂਗੜ ਹੋਣਗੇ

ਜੇ ਕੁਝ ਹੋਇਆ ਤਾਂ ਉਸ ਦੇ ਜ਼ਿੰਮੇਵਾਰ ਕਿੱਕੀ ਢਿੱਲੋਂ ਤੇ ਗੁਰਪੀਤ ਕਾਂਗੜ

ਹੁਣ ਸਿਆਸਤ ਭੱਖ ਦੀ ਵੇਖ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੀ ਪਿੱਛੇ ਹੱਟ ਗਏ ਹਨ ਰਾਣਾ ਗੁਰਮੀਤ ਸੋਢੀ ਨੂੰ ਜਦੋਂ ਪੁੱਛਿਆ ਗਿਆ ਕਿ ਜਸਵੀਰ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਨਾਲ ਤੁਹਾਡੇ ਵੱਲੋਂ ਮਿਲਵਾਇਆ ਗਿਆ ਸੀ ਤਾਂ ਰਾਣਾ ਸੋਢੀ ਨੇ ਪੱਲਾ ਝਾੜਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਜਸਵੀਰ ਕੌਰ ਨਾਲ ਕੋਈ ਸੰਪਰਕ ਨਹੀਂ ਹੈ ਪਰ ਪੁਲਿਸ ਵੱਲੋਂ ਸਬੰਧਿਤ ਲੋਕਾਂ ਖ਼ਿਲਾਫ਼ ਕਾਰਵਾਈ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਵੀ ਚੁੱਕਿਆ ਗਿਆ ਸੀ

ABOUT THE AUTHOR

...view details