ਪੰਜਾਬ

punjab

ETV Bharat / city

ਗੁਰਦਾਸ ਮਾਨ ਨੇ ਕੀਤਾ ਅਮਿਤ ਸ਼ਾਹ ਨੂੰ ਵੀ ਪਾਰ: ਜਸਪਾਲ ਸਿੰਘ ਸਿੱਧੂ - Jaspal singh sidhu reactions on gurdas maan

ਪੰਜਾਬੀ ਗਾਇਕ ਗੁਰਦਾਸ ਮਾਨ ਵਿਵਾਦ 'ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਇਹ ਕਿਹਾ ਕਿ ਗੁਰਦਾਸ ਮਾਨ ਅਮਿਤ ਸ਼ਾਹ ਨੂੰ ਵੀ ਪਾਰ ਕਰ ਚੁੱਕਾ ਹੈ। ਅਮਿਤ ਸ਼ਾਹ ਨੇ ਵੀ ਇੱਕ ਦੇਸ਼ ਇੱਕ ਭਾਰਤ ਦੀ ਹਿਮਾਇਤ ਕਰ ਕੇ ਬਾਅਦ ਵਿੱਚ ਮੁਆਫ਼ੀ ਮੰਗ ਲਈ ਪਰ ਗੁਰਦਾਸ ਮਾਨ ਨੇ ਅੱਜੇ ਤੱਕ ਮੁਆਫ਼ੀ ਨਹੀਂ ਮੰਗੀ ਹੈ।

ਫ਼ੋਟੋ

By

Published : Sep 28, 2019, 9:00 PM IST

ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜ਼ਿਆਦਾਤਰ ਲੋਕ ਉਨ੍ਹਾਂ ਦੀ ਆਲੋਚਨਾ ਹੀ ਕਰ ਰਹੇ ਹਨ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੇ ਨਾਲ ਖ਼ਾਸ ਗੱਲਬਾਤ ਕੀਤੀ।

ਵੀਡੀਓ

ਦੱਸਦਈਏ ਕਿ ਜਸਪਾਲ ਸਿੰਘ ਸਿੱਧੂ ਸਿੱਧੂ ਨੇ ਇਹ ਕਿਹਾ ਕਿ ਅਮੀਤ ਸ਼ਾਹ ਨੇ ਵੀ ਇੱਕ ਦੇਸ਼ ਇੱਕ ਭਾਸ਼ਾ ਦਾ ਬਿਆਨ ਦੇਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਪਰ ਗੁਰਦਾਸ ਮਾਨ ਦੇ ਇਸ ਬਿਆਨ ਤੋਂ ਬਾਅਦ ਕੋਈ ਮੁਆਫ਼ੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਉਨ੍ਹਾਂ ਦੇ ਦਰਸ਼ਕ ਪੰਜਾਬੀ ਸਿੱਖ ਹਨ। ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ, "ਗੁਰਦਾਸ ਮਾਨ ਉਦੋਂ ਹੀ ਆਪਣੇ ਦਰਸ਼ਕਾਂ ਦੀ ਨਜ਼ਰਾਂ ਵਿੱਚੋਂ ਢਿੱਗ ਗਿਆ ਸੀ ਜਦੋਂ ਉਨ੍ਹਾਂ ਨੇ ਡੇਰਿਆਂ ਨੂੰ ਸਮਰਥਨ ਦਿੱਤਾ।"

ਇਸ ਤੋਂ ਇਲਾਵਾ ਜਸਪਾਲ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਰਹਿੰਦੀ ਖੁੰਦੀ ਕਸਰ ਉਨ੍ਹਾਂ ਨੇ ਮਾਂ ਬੋਲੀ 'ਤੇ ਟਿੱਪਣੀ ਕਰਕੇ ਪੂਰੀ ਕਰ ਦਿੱਤੀ ਹੈ। ਜਦੋਂ ਉਨ੍ਹਾਂ ਤੋਂ ਇਹ ਪੁਛਿੱਆ ਗਿਆ ਕਿ, ਕੀ ਇਕ ਦੇਸ਼ ਇੱਕ ਭਾਰਤ ਦੀ ਹਮਾਇਤ ਕਰਕੇ ਗੁਰਦਾਸ ਮਾਨ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ? ਤਾਂ ਇਸ ਦਾ ਜਵਾਬ ਸੀਨੀਅਰ ਪੱਤਰਕਾਰ ਨੇ ਇਹ ਦਿੱਤਾ ਕਿ ਹੋ ਸਕਦਾ ਹੈ ਗੁਰਦਾਸ ਮਾਨ ਬੀਜੇਪੀ 'ਚ ਸ਼ਾਮਿਲ ਹੋ ਚੁੱਕੇ ਹੋਣਗੇ ਜਾਂ ਫ਼ੇਰ ਆਉਣ ਵਾਲੇ ਦਿਨਾਂ 'ਚ ਸਲਾਹ ਹੋਵੁਗੀ ਪਰ ਉਨ੍ਹਾਂ ਨੂੰ ਇਸ ਨਾਲ ਕੋਈ ਵੀ ਫ਼ਾਇਦਾ ਨਹੀਂ ਹੋਵੁਗਾ।

ਜ਼ਿਕਰਏਖ਼ਾਸ ਹੈ ਕਿ ਸਿੱਧੂ ਨੇ ਗੁਰਦਾਸ ਮਾਨ ਦਾ ਸੰਘਰਸ਼ ਦਾ ਵੇਲਾ ਵੇਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਲੋਕ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲ 'ਚ ਆਪਣੀ ਥਾਂ ਬਣਾਈ ਸੀ ਪਰ ਆਪਣਿਆਂ ਇਨ੍ਹਾਂ ਗਲਤੀਆਂ ਦੇ ਨਾਲ ਉਹ ਦਰਸ਼ਕਾਂ ਦੇ ਦਿਲ ਵਿੱਚੋਂ ਉਤਰ ਚੁੱਕੇ ਹਨ।

ABOUT THE AUTHOR

...view details