ਪੰਜਾਬ

punjab

ETV Bharat / city

ਜਲ੍ਹਿਆਂਵਾਲਾ ਬਾਗ਼: 'ਕੇਂਦਰ ਸਰਕਾਰ ਮਿਟਾ ਰਹੀ ਇਤਿਹਾਸ'

ਜਲ੍ਹਿਆਂਵਾਲਾ ਬਾਗ਼ ਦਾ ਨਵੀਨੀਕਰਨ ਦਾ ਮੁੱਦਾ ਪੰਜਾਬ ਵਿੱਚ ਸਿਆਸੀ ਰੰਗ ਫੜਦਾ ਨਜ਼ਰ ਆ ਰਿਹਾ ਹੈ। ਖਾਸ ਕਰਕੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਪੰਜਾਬ ਤੇ ਕੇਂਦਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।

ਕੇਂਦਰ ਸਰਕਾਰ ਮਿਟਾ ਰਹੀ ਇਤਿਹਾਸ
ਕੇਂਦਰ ਸਰਕਾਰ ਮਿਟਾ ਰਹੀ ਇਤਿਹਾਸ

By

Published : Sep 1, 2021, 7:36 PM IST

ਚੰਡੀਗੜ੍ਹ : ਜਲ੍ਹਿਆਂਵਾਲਾ ਬਾਗ਼ ਦਾ ਨਵੀਨੀਕਰਨ ਖ਼ਾਸਕਰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਜਿਸ ਵਿੱਚ ਉਨ੍ਹਾਂ ਨੇ ਜਲਿਆਂਵਾਲਾ ਬਾਗ ਦੇ ਨਵੀਨੀਕਰਨ 'ਤੇ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਬਦਲਾਵ ਦੇ ਨਾਂ 'ਤੇ ਇਤਿਹਾਸ ਨੂੰ ਖਤਮ ਕੀਤਾ ਗਿਆ ਅਤੇ ਸ਼ਹੀਦਾਂ ਦਾ ਅਪਮਾਨ ਦੱਸਿਆ ਗਿਆ ਪਰ ਉਸ ਦੇ ਉਲਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੰਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਅੱਛਾ ਲੱਗਿਆ ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਦੀ ਰੈਨੋਵੇਸ਼ਨ ਦੇ ਦੌਰਾਨ ਕੀ ਕੁਝ ਉੱਥੋਂ ਚੁੱਕਿਆ ਗਿਆ।

ਕੇਂਦਰ ਸਰਕਾਰ ਮਿਟਾ ਰਹੀ ਇਤਿਹਾਸ

ਹੁਣ ਇਸ ਮੁੱਦੇ 'ਤੇ ਇਕ ਪਾਸੇ ਜਿੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਦੇ ਟਵੀਟ ਦੇ ਨਾਲ ਸਹਿਮਤ ਹਨ ਕਿ ਵਿਰਾਸਤ ਦੇ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਮੰਗ ਕਰ ਦਿੱਤੀ ਹੈ ਕਿ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਇਕ ਵਿਸ਼ੇਸ਼ ਕਮੇਟੀ ਬਣਾਈ ਜਾਵੇ ਜੋ ਜਲ੍ਹਿਆਂਵਾਲਾ ਬਾਗ ਦੇ ਰੈਨੋਵੇਸ਼ਨ ਵਿੱਚ ਕੀ ਕੁਝ ਬਦਲਾਵ ਕੀਤੇ ਗਏ ਨੇ ਇਸ ਦੀ ਰਿਪੋਰਟ ਇਕ ਮਹੀਨੇ ਦੇ ਅੰਦਰ ਵਿਧਾਨ ਸਭਾ ਵਿੱਚ ਦੇਣ।

ਚੰਡੀਗੜ੍ਹ ਵਿਖੇ ਪੰਜਾਬ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਪੰਜਾਬੀਆਂ ਹੀ ਨਹੀਂ ਬਲਕਿ ਦੇਸ਼ ਭਰ ਦੇ ਲੋਕਾਂ ਦੀ ਭਾਵਨਾਵਾਂ ਤੋਂ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਮਿੱਟੀ ਅਜ਼ਾਦੀ ਦੇ ਪ੍ਰਵਾਨਿਆਂ ਦੀ ਯਾਦ ਦਿਲਾਉਂਦੀ ਹੈ ਜਨਰਲ ਡਾਇਰ ਜਿਹੇ ਗੱਦਾਰਾਂ ਦੇ ਦਾ ਸਾਥ ਦੇਣ ਵਾਲਿਆਂ ਦੀ ਵੀ ਯਾਦ ਇਹੀ ਮਿੱਟੀ ਦਿਲਾਉਂਦੀ ਹੈ ਅਤੇ ਕੁਝ ਮਿੱਟੀ ਭਰ ਲੋਕ ਇਸ ਉੱਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਉਸ ਤੋਂ ਪਿਆਰੇ ਉਹ ਦਾਅਵਾ ਕਰ ਰਹੇ ਨੇ ਕਿ ਪੁਰਾਣੀ ਯਾਦਾਂ ਨੂੰ ਮਿਟਾ ਦਿੱਤਾ ਗਿਆ ਹੈ।

ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਭਾਜਪਾ ਦਾ ਏਜੰਡਾ ਹੈ ਇਤਿਹਾਸਕ ਧਰੋਹਰ ਨੂੰ ਬਦਲਣ ਦੀ ਇਸ ਦੇ ਲਈ ਮੁਹਿੰਮ ਛੇੜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਉਹ ਕਾਰਪੋਰੇਟ ਘਰਾਣੇ ਹਨ ਜਿਸ ਵੀ ਚੋਰਾਂ ਨੇ ਗੁਜਰਾਤੀ ਕੰਪਨੀ ਦਾ ਨਾਮ ਦਿੱਤਾ ਕਿ ਉਹਨੇ ਇਹ ਨਵੀਨੀਕਰਨ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਵੀਹ ਕਰੋੜ ਉੱਥੇ ਲਗਾਏ ਗਏ ਪਰ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਵੀਹ ਕਰੋੜ ਲੱਗੇ ਵੀ ਹਨ ਕਿ ਨਹੀਂ। ਦੂਜੀ ਮੰਗ ਉਨ੍ਹਾਂ ਨੇ ਵੀ ਕੀਤੀ ਕਿ ਜਲ੍ਹਿਆਂਵਾਲਾ ਬਾਗ ਵਿੱਚ ਪੰਜਾਬੀ ਨੂੰ ਦੂਜੇ ਦਰਜੇ 'ਤੇ ਲਿਖਿਆ ਗਿਆ ਹੈ ਤੇ ਪਹਿਲੇ 'ਤੇ ਹਿੰਦੀ ਪਰ ਮਾਂ ਬੋਲੀ ਪੰਜਾਬੀ ਭਾਸ਼ਾ ਪਹਿਲੇ ਨੰਬਰ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਪੰਜਾਬੀਆਂ ਦੇ ਯੋਗਦਾਨ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਬਾਦਲ ਪਰਿਵਾਰ ਤਾਂ ਸ਼ਾਮਿਲ ਹੈ ਹੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋ ਗਏ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮਨਤਾਰ ਬਰਾੜ ਨੂੰ ਟਿਕਟ ਦੇਣ 'ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਦਾ ਸਾਫ਼ ਮਤਲਬ ਹੈ ਕਿ ਬਾਦਲ ਦਲ ਹੁਣ ਅਕਾਲੀ ਦਲ ਨਹੀਂ ਰਿਹਾ। ਸੁਖਬੀਰ ਬਾਦਲ ਨੇ ਇਕ ਤਾਂ ਚੋਰੀ ਕੀਤੀ ਐ ਉਤੋਂ ਸੀਨਾਜ਼ੋਰੀ ਕੀਤੀ ਗਈ ਹੈ ਅਤੇ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਨਹੀਂ ਛੱਡੇਗੀ। ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਮਨਤਾਰ ਬਰਾੜ ਨੇ ਕੀ ਕੁਝ ਕੀਤਾ।

ਬਿਜਲੀ ਸਮਝੌਤਿਆਂ ਨੂੰ ਰੱਦ ਨਾ ਕਰਨ 'ਤੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਬਿਜਲੀ ਸਮਝੌਤੇ ਬਾਦਲਾਂ ਨੇ ਕੀਤੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨੂੰ ਰੱਦ ਨਹੀਂ ਕਰਨਗੇ ਕਿਉਂਕਿ ਸਰਕਾਰ ਬਾਦਲਾਂ ਨੇ ਹੀ ਬਣਾਈ ਸੀ।

ਇਹ ਵੀ ਪੜ੍ਹੋ:ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੇ ਸਾਨੂੰ ਮੁਆਫੀ ਲਈ ਨਹੀਂ ਕਹਿ ਸਕਦੇ : ਹਰੀਸ਼ ਰਾਵਤ

ਉੱਥੇ ਹੀ ਵਾਰ-ਵਾਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕਣ 'ਤੇ ਸੈਸ਼ਨ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਭੁੱਲ ਜਾਂਦੇ ਹਨ ਕਿ ਉਹ ਸੱਤਾਧਾਰੀ ਪਾਰਟੀ ਦੇ ਵਿੱਚ ਉਨ੍ਹਾਂ ਨੂੰ ਮੰਗ ਨਹੀਂ ਕਰਨੀ ਚਾਹੀਦੀ ਹੈ ਬਲਕਿ ਕੰਮ ਕਰਨਾ ਚਾਹੀਦਾ ਹੈ। ਉੱਥੇ ਹੀ ਹਰੀਸ਼ ਰਾਵਤ ਨੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਦੇ ਨਾਲ ਕਰਨ ਵਾਲੇ ਬਿਆਨ 'ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ABOUT THE AUTHOR

...view details