ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿੱਚ ਅਸਤੀਫਿਆਂ ਦੇ ਦੌਰ ਅਤੇ ਆਗੂਆਂ ਨੂੰ ਮਨਾਉਣ ਦੇ ਦੌਰਾਨ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ (Sunil Jakhar) ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਨਿਯੁਕਤੀਆਂ ‘ਤੇ ਸੁਆਲ ਚੁੱਕਣਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਕਾਬਲੀਅਤ ਨੂੰ ਚੁਣੌਤੀ ਦੇਣਾ ਹੈ।
ਜਾਖੜ ਨੇ ਇਥੇ ਬਕਾਇਦਾ ਇੱਕ ਟਵੀਟ ਕਰਕੇ ਕਿਹਾ ਹੈ, ‘ਬਸ ਬਹੁਤ (Enough is Enough) ਹੋ ਗਿਆ। ਵਾਰ -ਵਾਰ ਮੁੱਖ ਮੰਤਰੀ ਦੇ ਅਖ਼ਿਤਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰੋ। ਏਜੀ ਅਤੇ ਡੀਜੀਪੀ ਦੀ ਚੋਣ 'ਤੇ ਪੁੱਛੇ ਜਾ ਰਹੇ ਸਵਾਲ ਅਸਲ ਵਿੱਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਕਾਰਗੁਜਾਰੀ ਦੀ ਇਮਾਨਦਾਰੀ ਅਤੇ ਯੋਗਤਾ' ਤੇ ਸਵਾਲ ਉਠਾ ਰਹੇ ਹਨ। ਪੈਰ ਨੂੰ ਹੇਠਾਂ ਰੱਖਣ ਅਤੇ ਹਵਾ ਨੂੰ ਸਾਫ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਇਸ ਟਵੀਟ ਨਾਲ ਸਿੱਧੇ ਤੌਰ ‘ਤੇ ਨਵਜੋਤ ਸਿੱਧੂ (Navjot Sidhu) ਨੂੰ ਵੱਡੀ ਨਸੀਹਤ ਦਿੱਤੀ ਹੈ। ਜਿਕਰਯੋਗ ਹੈ ਕਿ ਸਿੱਧੂ ਦੇ ਅਸਤੀਫੇ ਉਪਰੰਤ ਜਿੱਥੇ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਉਥੇ ਕੇਂਦਰੀ ਆਗੂ ਤੇ ਕੁਝ ਹੋਰ ਆਗੂਆਂ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜੇਕਰ ਸਿੱਧੂ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਹੋਰ ਪ੍ਰਧਾਨ ਚੁਣ ਲਿਆ ਜਾਵੇ।
ਜਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਕਾਂਗਰਸ ’ਚ ਚਲ ਰਿਹਾ ਕਾਟੋ ਕਲੇਸ਼ ਕੀ ਰੁਖ ਲੈਂਦਾ ਹੈ ਇਹ ਅਜੇ ਤੱਕ ਤੈਅ ਨਹੀਂ ਹੋ ਰਿਹਾ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਵਿਵਾਦ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੋਸ਼ਿਸ਼ਾਂ ਕਰ ਰਹੇ ਹਨ। ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਬਕਾਇਦਾ ਡਿਉਟੀ ਲਗਾਈ ਹੈ, ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰੀ ਆਗੂਆਂ ਦੇ ਆਉਣ ਦੀ ਚਰਚਾ ਛਿੜੀ ਸੀ ਪਰ ਹਾਲਾਤ ਵੇਖ ਕੇ ਹਾਈਕਮਾਨ ਨੇ ਮਸਲਾ ਸੂਬਾ ਪੱਧਰ ‘ਤੇ ਹੀ ਰੱਖਣਾ ਬਿਹਤਰ ਸਮਝਇਆ ਕਿ ਸੀਐਮ ਹੀ ਇਸ ਦਾ ਹੱਲ ਕਰਨ। ਇਸ ਦੇ ਚੱਲਦੇ ਹੀ ਅੱਜ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨਗੇ। ਸਿੱਧੂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।
ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ''ਮੈਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਅੱਜ ਦੁਪਹਿਰ 3:00 ਵਜੇ ਪੰਜਾਬ ਭਵਨ, ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਦਾ ਜਵਾਬ ਦੇਵੇਗਾ, ਕਿਸੇ ਵੀ ਵਿਚਾਰ ਵਟਾਂਦਰੇ ਲਈ ਉਨ੍ਹਾਂ ਦਾ ਸਵਾਗਤ ਹੈ!'' ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫੇ ਦਾ ਕਾਰਨ ਇਹ ਦੋ ਨਿਯੁਕਤੀਆਂ ਡੀਜੀਪੀ (DGP) ਅਤੇ ਐਡਵੋਕੇਟ ਜਨਰਲ (Advocate General) ਦੀ ਸੀ। ਆਈਪੀਐਸ ਅਫਸਰ ਇਕਬਾਲਪ੍ਰੀਤ ਸਿੰਘ ਸਹੋਤਾ (Iqbalpreet Sahaota) ਨੂੰ ਸੀਐਮ ਚੰਨੀ ਨੇ ਪੰਜਾਬ ਪੁਲਿਸ ਦਾ ਮੁਖੀ ਯਾਨੀ ਡੀਜੀਪੀ ਲਗਾ ਦਿੱਤਾ। ਨਵਜੋਤ ਸਿੱਧੂ ਸਹੋਤਾ ਨੂੰ ਡੀਜੀਪੀ ਬਣਾਉਣ ਦੇ ਹੱਕ ਵਿੱਚ ਨਹੀਂ ਸੀ। ਸਿੱਧੂ ਹਾਲਾਂਕਿ ਸਿਧਾਰਥ ਚਟੋਪਾਧਿਆਇ ਨੂੰ ਡੀਜੀਪੀ ਲਗਾਉਣਾ ਚਾਹੁੰਦੇ ਸੀ ਪਰ ਅਜਿਹਾ ਨਹੀਂ ਹੋ ਸਕਿਆ ਤੇ ਚੰਨੀ ਨੇ ਆਪਣੀ ਮੁੱਖ ਮੰਤਰੀ ਦੀ ਤਾਕਤਾਂ ਦਾ ਸੁਤੰਤਰ ਇਸਤੇਮਾਲ ਕੀਤਾ। ਇਸ ਲੜੀ ਵਿੱਚ ਹੀ ਕੱਲ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਦੀ ਪਟਿਆਲਾ ਰਿਹਾਈਸ਼ ਉੱਤੇ ਪੁੱਜੇ ਸਨ। ਉਨ੍ਹਾਂ ਨਾਲ ਮਿਲ ਕੇ ਗੱਲਬਾਤ ਕੀਤੀ ਜਾਵੇ ਅਤੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ।
ਇਹ ਵੀ ਪੜ੍ਹੋ:ਕੈਪਟਨ ਰਹਿਣਗੇ ਕਾਂਗਰਸ 'ਚ ਜਾਂ ਜਾਣਗੇ ਭਾਜਪਾ 'ਚ, ਹੋ ਗਿਆ ਸਾਫ਼