ਪੰਜਾਬ

punjab

ETV Bharat / city

'ਜਾਖੜ ਬੀਜੇਪੀ ਨਾਲ ਮਿਲੇ ਹੋਏ ਲੋਕਾਂ ਦਾ ਦੱਸਣ ਨਾਂ' - ਨਵਜੋਤ ਧਾਲੀਵਾਲ

ਸੁਨੀਲ ਜਾਖੜ ਦੇ ਬਿਆਨ ਨੂੰ ਲੈ ਕੇ ਅਕਾਲੀ ਦਲ, ਆਪ ਅਤੇ ਬੀਜੇਪੀ (BJP) ਨੇ ਸਵਾਲ ਚੁੱਕੇ ਹਨ।ਆਪ ਆਗੂ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਉਨ੍ਹਾਂ ਨੇਤਾਵਾਂ ਦਾ ਨਾਂ ਦੱਸਣ ਜਿਹੜੇ ਬੀਜੇਪੀ ਨਾਲ ਮਿਲੇ ਹੋਏ ਹਨ।

'ਜਾਖੜ ਬੀਜੇਪੀ ਨਾਲ ਮਿਲੇ ਹੋਏ ਲੋਕਾਂ ਦਾ ਦੱਸਣ ਨਾਂ'
'ਜਾਖੜ ਬੀਜੇਪੀ ਨਾਲ ਮਿਲੇ ਹੋਏ ਲੋਕਾਂ ਦਾ ਦੱਸਣ ਨਾਂ'

By

Published : Jul 25, 2021, 4:54 PM IST

ਚੰਡੀਗੜ੍ਹ:ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਵਾਲੇ ਦਿਨ ਸੁਨੀਲ ਜਾਖੜ (Sunil Jakhar)ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕਾਂਗਰਸ ਦੇ ਕਈ ਵੱਡੇ ਲੀਡਰ ਕੇਂਦਰੀ ਗ੍ਰਹਿ ਮੰਤਰੀ(Union Home Minister) ਅਮਿਤ ਸ਼ਾਹ ਅਤੇ ਆਮ ਆਦਮੀ ਪਾਰਟੀ ਦੇ ਸੰਪਰਕ ਵਿਚ ਹੈ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਲੀਡਰ ਬੀਜੇਪੀ ਦੇ ਸੰਪਰਕ ਵਿਚ ਹਨ ਉਹ ਪਾਰਟੀ ਛੱਡ ਕੇ ਚਲੇ ਜਾਣ।ਇਸ ਬਿਆਨ ਨੂੰ ਲੈ ਕੇ ਬੀਜੇਪੀ ਆਗੂ ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਕਹਿ ਰਹੇ ਹਨ ਕਿ ਕਾਂਗਰਸ ਦੇ ਕਈ ਲੀਡਰਾਂ ਦੇ ਬੀਜੇਪੀ ਨਾਲ ਸੰਪਰਕ ਹਨ ਇਸ ਦਾ ਅਰਥ ਹੈ ਕਿ ਪੰਜਾਬ ਵਿਚ ਬੀਜੇਪੀ ਪਾਵਰ ਵਿਚ ਹੈ ਅਤੇ 2022 ਵਿਚ ਬੀਜੇਪੀ ਦੀ ਸਰਕਾਰ ਬਣੇਗੀ।

'ਜਾਖੜ ਬੀਜੇਪੀ ਨਾਲ ਮਿਲੇ ਹੋਏ ਲੋਕਾਂ ਦਾ ਦੱਸਣ ਨਾਂ'

ਆਪ ਆਗੂ ਕੁਲਤਾਰ ਸਿੰਘ ਸੰਧਵਾ ਨੇ ਸੁਨੀਲ ਜਾਖੜ ਦੇ ਬਿਆਨ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਾਖੜ ਹੁਣ ਉਨ੍ਹਾਂ ਕਾਂਗਰਸੀ ਲੀਡਰ ਦਾ ਨਾਂ ਵੀ ਦੱਸਣ ਜਿਹੜੇ ਬੀਜੇਪੀ ਨਾਲ ਮਿਲੇ ਹੋਏ ਹਨ।ਉਨ੍ਹਾਂ ਨੇ ਆਪ ਨੇ ਪਹਿਲਾ ਹੀ ਕਿਹਾ ਸੀ ਕਿ ਕਾਂਗਰਸ ਦੀ ਵਾਂਗਡੋਰ ਕੇਂਦਰ ਸਰਕਾਰ ਦੇ ਕੋਲ ਹੀ ਹਨ।ਉਨ੍ਹਾਂ ਨੇ ਜਾਖੜ ਨੂੰ ਅਪੀਲ ਕੀਤੀ ਕਿ ਕਾਂਗਰਸੀ ਲੀਡਰਾਂ ਦੇ ਨਾਮ ਦੱਸਣ ਜਿਹੜੇ ਬੀਜੇਪੀ ਦੇ ਸੰਪਰਕ ਵਿਚ ਹਨ।


ਅਕਾਲੀ ਆਗੂ ਨਵਜੋਤ ਧਾਲੀਵਾਲ ਦਾ ਕਹਿਣਾ ਹੈ ਕਿ ਜਿਸ ਦਿਨ ਜਾਖੜ ਨੇ ਸਿੱਧੂ ਨੂੰ ਚਾਬੀ ਦਿੱਤੀ ਸੀ ਉਸ ਦਿਨ ਹੀ ਉਹਨਾਂ ਨੇ ਸਿੱਧੂ ਨੂੰ ਹਦਾਇਤ ਕੀਤੀ ਸੀ ਕਿ ਪਾਰਟੀ ਬੀਜੇਪੀ ਦੇ ਸੰਪਰਕ ਵਿਚ ਰਹਿਣ ਵਾਲੇ ਲੀਡਰ ਹਨ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ।ਉਨ੍ਹਾਂ ਕਿਹਾ ਪੰਜਾਬ ਵਿਚ ਭਾਵੇ ਕਾਂਗਰਸ ਦੀ ਸਰਕਾਰ ਹੈ ਪਰ ਰਿਮੋਟ ਕੰਟਰੋਲ ਕੇਂਦਰ ਸਰਕਾਰ ਦੇ ਹੱਥ ਵਿਚ ਵੀ ਹੈ।

ਇਹ ਵੀ ਪੜੋ:ਅੰਮ੍ਰਿਤਸਰ 'ਚ ਕੱਚੇ ਮੁਲਾਜ਼ਮਾਂ ਵੱਲੋਂ ਅਨੋਖਾ ਪ੍ਰਦਰਸ਼ਨ

ABOUT THE AUTHOR

...view details