ਚੰਡੀਗੜ੍ਹ:ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਤਿਹਾੜ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੇ ਆਪਣੀ ਜ਼ਮਾਨਤ ਦੀ ਮੰਗ ਕੀਤੀ ਹੈ। ਇਸ ਦੇ ਲਈ ਹਵਾਰਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਹੈ। ਹਵਾਰਾ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਜੇਲ 'ਚ ਹੈ, ਇਸ ਕਰਕੇ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।ਹਵਾਰਾ ਨੂੰ ਜੂਨ 2015 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਵੀ ਉਹ ਜੇਲ 'ਚ ਹੀ ਸੀ।
ਪੈਰੋਲ ਦੇ ਲਈ ਜ਼ਰੂਰੀ ਹੈ ਜ਼ਮਾਨਤ ਹੋਣਾ
ਹਵਾਰਾ ਦੀ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ ਦੀ ਅਸਲੀ ਵਜ੍ਹਾ ਇਹ ਹੈ ਕਿ ਉਸ ਨੂੰ ਦਿੱਲੀ ਤਿਹਾੜ ਜੇਲ ਅਥਾਰਿਟੀ ਤੋਂ ਪੈਰੋਲ ਲੈਣੀ ਹੈ ,ਪਰ ਉਸ ਨੂੰ ਪੈਰੋਲ ਤਾਂ ਹੀ ਮਿਲ ਸਕਦੀ ਹੈ ਜੇਕਰ ਉਸ ਦੇ ਖਿਲਾਫ ਜਾਰੀ ਸਾਰੇ ਮਾਮਲੇ ਖ਼ਤਮ ਹੋ ਚੁੱਕੇ ਹੋਣ। ਇਸ ਤੋਂ ਇਲਾਵਾ ਕਿਸੇ ਹੋਰ ਮਾਮਲੇ 'ਚ ਜ਼ਮਾਨਤ ਹਾਸਲ ਕਰਨ ਮਗਰੋਂ ਉਹ ਪੈਰੋਲ ਦਾ ਹੱਕਦਾਰ ਹੋ ਸਕਦਾ ਹੈ। ਇਸ ਦੇ ਚਲਦੇ ਹਵਾਰਾ ਨੇ ਦੋਹਾਂ ਮਾਮਲਿਆਂ 'ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਹੀ ਉਸ ਦੀ ਪੈਰੋਲ ਸਬੰਧੀ ਫੈਸਲਾ ਹੋ ਸਕੇਗਾ।
ਜਗਤਾਰ ਸਿੰਘ ਹਵਾਰਾ ਨੇ ਜ਼ਮਾਨਤ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦਾਖਲ ਕੀਤੀ ਪਟੀਸ਼ਨ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਜਗਤਾਰ ਸਿੰਘ ਹਵਾਰਾ ਨੇ ਆਪਣੀ ਜ਼ਮਾਨਤ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਹੈ। ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਬੇਅੰਤ ਸਿੰਘ ਕਤਲ ਮਾਮਲੇ 'ਚ ਤਿਹਾੜ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਸਾਲ 2005 'ਚ ਚੰਡੀਗੜ੍ਹ ਵਿਖੇ ਮਾਮਲਾ ਦਰਜ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਸ ਨੇ ਦਿੱਲੀ ਹਾਈਕੋਰਟ 'ਚ ਅਰਜ਼ੀ ਦਾਖ਼ਲ ਕਰ ਹਵਾਰਾ ਦੇ ਖਿਲਾਫ਼ ਚੱਲ ਰਹੇ ਸਾਰੇ ਮਾਮਲਿਆਂ ਦੀ ਜਾਣਕਾਰੀ ਮੰਗੀ ਸੀ। ਇਸ ਤੋਂ ਇਹ ਪਤਾ ਲੱਗਿਆ ਕਿ ਹਵਾਰਾ ਦੇ ਖਿਲਾਫ ਦੋ ਮਾਮਲੇ ਚੰਡੀਗੜ੍ਹ, ਇੱਕ ਸੋਹਾਣਾ ਅਤੇ ਖਰੜ ਦੇ ਵਿੱਚ ਚੱਲ ਰਿਹਾ ਹੈ।ਚੰਡੀਗੜ੍ਹ 'ਚ ਜੋ ਕੇਸ ਚੱਲ ਰਹੇ ਹਨ , ਉਹ ਸਾਲ 2005 ਵਿੱਚ ਦਰਜ ਕੀਤੇ ਗਏਸੀ। ਉਸ ਦਾ ਟ੍ਰਾਈਲ ਅਜੇ ਤੱਕ ਪੈਂਡਿੰਗ ਹੈ। ਪੈਰੋਲ ਦੇ ਲਈ ਪਹਿਲੇ ਇਨ੍ਹਾਂ ਦੋਹਾਂ ਕੇਸਾਂ ਚੋਂ ਹਵਾਰਾ ਨੂੰ ਜ਼ਮਾਨਤ ਲੈਣੀ ਹੋਵੇਗੀ।
ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਹਵਾਰਾ ਨੁੰ ਉਸ ਦੇ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।ਸਾਲ 2004 ਉਹ ਆਪਣੇ ਸਾਥੀਆਂ ਦੇ ਨਾਲ ਬੁੜੈਲ ਜੇਲ ਵਿੱਚ ਟਨਲ ਬਣਾ ਕੇ ਫ਼ਰਾਰ ਹੋ ਗਿਆ ਸੀ । ਜੂਨ 2005 'ਚ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ 'ਤੇ ਦੇਸ਼ ਦੇ ਖਿਲਾਫ਼ ਯੁੱਧ ਦੀ ਤਿਆਰੀ ,ਕੌਨਸਪੀਰੇਸੀ ਕਰਣੀ ਸੇਨਾ ਬਣਾਉਣ ਅਤੇ ਹਥਿਆਰ ਇਕੱਠਾ ਕਰਨ ਦੀ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਸੀ।