ਚੰਡੀਗੜ੍ਹ:ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਤੇ ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ (Jagmohan Singh Kang Joins AAP) ਕੀਤਾ ਹੈ।
ਇਹ ਵੀ ਪੜੋ:ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਆਜਾਦ ਤੌਰ ’ਤੇ ਲੜਨਗੇ ਚੋਣ, ਨਹੀਂ ਮਿਲਿਆ ਨਿਸ਼ਾਨ
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਚੋਣਾਂ ਦੇ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਸਨ। ਦੱਸ ਦੇਈਏ ਕਿ ਜਗਮੋਹਨ ਸਿੰਘ ਕੰਗ ਦੇ ਪੁੱਤਰ ਨੂੰ ਖਰੜ ਤੋਂ ਟਿਕਟ ਨਾ ਮਿਲਣ ਕਾਰਨ ਜਗਮੋਹਨ ਕੰਗ ਕਾਂਗਰਸ ਤੋਂ ਨਾਰਾਜ਼ ਸਨ।
ਜਗਮੋਹਨ ਸਿੰਘ ਕੰਗ AAP ’ਚ ਸ਼ਾਮਲ ਜਗਮੋਹਨ ਕੰਗ ਨੇ ਇਲਜ਼ਾਮ ਲਾਇਆ ਕਿ ਹਰੀਸ਼ ਚੌਧਰੀ ਅਤੇ ਸੀਐਮ ਚੰਨੀ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਪੁੱਤਰ ਦੀ ਟਿਕਟ ਕੱਟੀ ਹੈ।
ਇਹ ਵੀ ਪੜੋ:ਕੈਪਟਨ ਦੀਆਂ 3 ਹੋਰ ਸੀਟਾਂ ਪਈਆਂ ਭਾਜਪਾ ਖਾਤੇ, ਹੁਣ ਭਾਜਪਾ ਕੋਲ 73 ਸੀਟਾਂ