ਚੰਡੀਗੜ੍ਹ:ਚੰਡੀਗੜ੍ਹ ਸਮੇਤ ਪੰਜਾਬ ਭਰ ਵਿੱਚ ਪਏ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਗਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਫਿਰ ਮੀਂਹ ਪੈਣ ਦੀ ਸੰਭਵਨਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਹੈ ਕਿ ਅਗਲੇ ਕੁਝ ਦਿਨ ਪੰਜਾਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜੋ:ਰਾਸ਼ਟਰਪਤੀ ਚੋਣ 2022: ਦ੍ਰੋਪਦੀ ਮੁਰਮੂ ਨੇ ਜਿੱਤੀ ਰਾਸ਼ਟਰਪਤੀ ਦੀ ਚੋਣ, ਯਸ਼ਵੰਤ ਸਿਨਹਾ ਨੇ ਦਿੱਤੀ ਵਧਾਈ
ਮੀਂਹ ਨੇ ਕੀਤਾ ਭਾਰੀ ਨੁਕਸਾਨ:ਜਿਆਦਾ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ। ਮੀਂਹ ਕਾਰਨ ਕਈ ਘਰਾਂ ਦੀ ਛੱਤਾਂ ਵੀ ਡਿੱਗ ਗਈਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਉਥੇ ਹੀ ਇਸ ਮੀਂਹ ਨੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਵੀ ਨਸ਼ਟ ਕਰ ਦਿੱਤੀ ਹੈ।
ਅੰਮ੍ਰਿਤਸਰ: ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ ਤੇ ਮੌਸਮ ਸਾਫ ਰਹੇਗਾ।