ਪੰਜਾਬ

punjab

ETV Bharat / city

ਕੀ ਸਿੱਧੂ ਹੈ ਭਾਜਪਾ ਦੀ 'ਬੀ' ਟੀਮ, ਕੀ ਸਿੱਧੂ ਦੀ ਹਾਈਪਰ ਰਾਜਨੀਤੀ ਕਾਂਗਰਸ ਲਈ ਹੈ ਖ਼ਤਰਾ? - ਕਾਰਜਸ਼ੈਲੀ 'ਤੇ ਸਵਾਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਤਾਂ ਉਹ 18 ਨੁਕਤੇ ਦਿਖਾ ਕੇ ਪਾਰਟੀ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ ਪਰ ਹੁਣ ਜਦੋਂ ਮੌਜੂਦਾ ਮੁੱਖ ਮੰਤਰੀ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕਰਦੇ ਹਨ ਤਾਂ ਉਨ੍ਹਾਂ ਨੇ ਆਪਣੀ ਹੀ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਨਵਜੋਤ ਸਿੱਧੂ
ਨਵਜੋਤ ਸਿੱਧੂ

By

Published : Nov 3, 2021, 10:41 PM IST

ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਇੱਕ ਬੁਝਾਰਤ ਵਾਂਗ ਹਨ, ਜਿਸ ਨੂੰ ਨਾ ਤਾਂ ਕਾਂਗਰਸ ਹਾਈਕਮਾਾਨ ਅਤੇ ਨਾ ਹੀ ਸੂਬੇ ਦਾ ਮੁੱਖ ਮੰਤਰੀ ਹੱਲ ਕਰ ਪਾ ਰਿਹਾ ਹੈ। ਨਵਜੋਤ ਸਿੱਧੂ ਨੂੰ ਬੁਝਾਰਤ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਆਪਣੇ ਬਿਆਨਾਂ ਕਾਰਨ ਪਾਰਟੀ ਦੇ ਸਾਹਮਣੇ ਨਿੱਤ ਨਵਂ ਚੁਣੌਤੀ ਪੈਦਾ ਕਰਦੇ ਰਹਿੰਦੇ ਹਨ। ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਖਿਲਾਫ ਅਜਿਹੇ ਸਵਾਲ ਚੁੱਕਦੇ ਹਨ, ਜਿਨ੍ਹਾਂ ਦਾ ਜਵਾਬ ਪਾਰਟੀ ਨੂੰ ਖੁਦ ਦੇਣਾ ਭਾਰੀ ਪੈ ਜਾਂਦਾ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਤਾਂ ਉਹ 18 ਨੁਕਤੇ ਦਿਖਾ ਕੇ ਪਾਰਟੀ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ ਪਰ ਹੁਣ ਜਦੋਂ ਮੌਜੂਦਾ ਮੁੱਖ ਮੰਤਰੀ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕਰਦੇ ਹਨ ਤਾਂ ਉਨ੍ਹਾਂ ਨੇ ਆਪਣੀ ਹੀ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ 'ਤੇ ਸਵਾਲ ਚੁੱਕਦੇ ਹਨ। ਇਸ ਤੋਂ ਲੱਗਦਾ ਹੈ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਨ। ਭਾਵ ਕਿ ਜੋ ਗੱਲਾਂ ਵਿਰੋਧੀ ਧਿਰ ਨੂੰ ਕਰਨੀਆਂ ਚਾਹੀਦੀਆਂ ਹਨ, ਸਿੱਧੂ ਉਸੇ ਤਰ੍ਹਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਭਾਵੇ ਸਰਕਾਰ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਣ ਦੀ ਗੱਲ ਹੋਵੇ ਜਾਂ ਉਸ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ। ਸਿੱਧੂ ਇਹ ਸਾਰਾ ਕੰਮ ਵਿਰੋਧੀ ਧਿਰ ਦੇ ਆਗੂ ਵਾਂਗ ਕਰਦੇ ਨਜ਼ਰ ਆ ਰਹੇ ਹਨ।

ਅਜਿਹੇ 'ਚ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਵਾਲ ਇਹ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਭਾਜਪਾ ਦੀ 'ਬੀ' ਟੀਮ ਦੀ ਭੂਮਿਕਾ ਨਿਭਾਅ ਰਹੇ ਹਨ, ਕਿਉਂਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਇੰਨੇ ਸਵਾਲ ਨਹੀਂ ਖੜੇ ਕੀਤੇ, ਜਿੰਨਾਂ ਆਪਣੀ ਸਰਕਾਰ 'ਤੇ ਖੜ੍ਹੇ ਕੀਤੇ ਹਨ। ਅਜਿਹੇ 'ਚ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ:ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕੈਪਟਨ ਦੀ ਨਵੀਂ ਪਾਰਟੀ ਬਣਾਏ ਜਾਣ 'ਤੇ ਕੀਤਾ ਸਵਾਗਤ

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਉਨ੍ਹਾਂ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ 'ਚ ਨਜ਼ਰ ਆ ਰਹੀ ਹੈ, ਕਿਉਂਕਿ ਨਾ ਤਾਂ ਸਿੱਧੂ ਨੂੰ ਪਾਰਟੀ 'ਚ ਨਿਗਲਿਆ ਜਾ ਰਿਹਾ ਹੈ ਅਤੇ ਨਾ ਹੀ ਬਾਹਰ ਕੱਢਿਆ ਜਾ ਰਿਹਾ ਹੈ। ਪਾਰਟੀ ਅਜੇ ਵੀ ਸਿੱਧੂ ਨੂੰ ਲੈ ਕੇ ਦੁਚਿੱਤੀ 'ਚ ਨਜ਼ਰ ਆ ਰਹੀ ਹੈ। ਇਸੇ ਲਈ ਉਹ ਆਪਣੀ ਪਾਰਟੀ ਵਿਰੁੱਧ ਆਵਾਜ਼ ਚੁੱਕਣ ਦੇ ਬਾਵਜੂਦ ਵੀ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਹਿੰਮਤ ਨਹੀਂ ਜੁਟਾ ਸਕੇ ਹਨ।

ਇਸ ਦੇ ਨਾਲ ਹੀ ਇਨ੍ਹਾਂ ਹਾਲਾਤਾਂ 'ਚ ਸਿੱਧੂ ਨੂੰ ਲੈ ਕੇ ਕਾਂਗਰਸ 'ਚ ਕੀ ਚੱਲ ਰਿਹਾ ਹੈ, ਇਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਵਾਲ ਇਹ ਹੈ ਕਿ ਸਿੱਧੂ ਜੋ ਵਰਤਮਾਨ ਹਾਲਤ 'ਚ ਕਰ ਰਹੇ ਹਨ ਕੀ ਪਾਰਟੀ ਉਨ੍ਹਾਂ ਨੂੰ ਉਹ ਕਰਨ ਤੋਂ ਰੋਕੇਗੀ ਜਾਂ ਨਹੀਂ ਜਾਂ ਫਿਰ ਇਹ ਸਭ ਇਸੇ ਤਰ੍ਹਾਂ ਜਾਰੀ ਰਹੇਗਾ? ਸੂਤਰਾਂ ਦੀ ਮੰਨੀਏ ਤਾਂ ਹਾਈਕਮਾਨ ਨੇ ਵੀ ਸਿੱਧੂ ਨੂੰ ਉਨ੍ਹਾਂ ਦੇ ਵਿਵਹਾਰ ਕਾਰਨ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਨੂੰ ਆਪਣਾ ਰਵੱਈਆ ਬਦਲਣ ਲਈ ਵੀ ਕਿਹਾ ਗਿਆ ਹੈ। ਇਸ ਦੇ ਬਾਵਜੂਦ ਸਿੱਧੂ ਬਦਲਦੇ ਨਜ਼ਰ ਨਹੀਂ ਆ ਰਹੇ।

ਹਾਲਾਂਕਿ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਭਾਜਪਾ ਦੀ 'ਬੀ' ਟੀਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਅਭਿਲਾਸ਼ੀ ਹਨ ਜੋ ਕਿ ਗਲਤ ਨਹੀਂ ਹੈ, ਪਰ ਸਿੱਧੂ ਜਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਹਨ, ਅਜਿਹੇ 'ਚ ਉਹ ਕਦੋਂ ਕਿਸ ਦੇ ਖਿਲਾਫ ਹੋ ਜਾਣਗੇ, ਇਹ ਉਹ ਹੀ ਜਾਣਦੇ ਹਨ। ਸਿੱਧੂ ਦਾ ਰਾਜਨੀਤੀ ਕਰਨ ਦਾ ਤਰੀਕਾ ਵੱਖਰਾ ਹੈ, ਸਿਰਫ ਉਹ ਬੋਲਦੇ ਬਹੁਤ ਜ਼ਿਆਦਾ ਹਨ ਅਤੇ ਕਈ ਵਾਰ ਕੁਝ ਅਜਿਹਾ ਬੋਲ ਜਾਂਦੇ ਹਨ ਕਿ ਬਾਅਦ 'ਚ ਪਾਰਟੀ ਦੇ ਹੋਰ ਆਗੂ ਇਸ ਮਾਮਲੇ ਨੂੰ ਸੰਭਾਲਣ ਤੋਂ ਅਸਮਰੱਥ ਹੁੰਦੇ ਹਨ, ਕਿਉਂਕਿ ਸਿੱਧੂ ਖੁਦ ਮੀਡੀਆ ਨਾਲ ਗੱਲ ਬਹੁਤ ਘੱਟ ਕਰਦੇ ਹੈ। ਅਜਿਹੇ 'ਚ ਪਾਰਟੀ ਵੀ ਉਨ੍ਹਾਂ ਦੇ ਬਿਆਨਾਂ ਤੋਂ ਡਰਦੀ ਹੈ। ਫਿਲਹਾਲ ਸਿੱਧੂ ਕਿਸੇ ਹੋਰ ਸਿਆਸੀ ਪਾਰਟੀ 'ਚ ਨਹੀਂ ਜਾ ਸਕਦੇ ਅਤੇ ਹੁਣ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਹੋਰ ਸਿਆਸੀ ਪਾਰਟੀਆਂ ਵੀ ਉਨ੍ਹਾਂ ਨੂੰ ਆਪਣੀ ਪਾਰਟੀ 'ਚ ਲੈਣ ਤੋਂ ਪਹਿਲਾਂ ਸੋਚਣਗੀਆਂ ਕਿਉਂਕਿ ਸਿੱਧੂ ਦੀ ਹਾਈਪਰ ਰਾਜਨੀਤੀ ਕਿਸੇ ਵੀ ਸਮੇਂ ਕਿਸੇ 'ਤੇ ਭਾਰੀ ਪੈ ਸਕਦੀ ਹੈ।

ਸੂਤਰ ਦੱਸਦੇ ਹਨ ਕਿ ਪਾਰਟੀ ਸਿੱਧੂ ਨੂੰ ਲੈ ਕੇ ਕੋਈ ਨਾ ਕੋਈ ਕਦਮ ਜ਼ਰੂਰ ਚੁੱਕੇਗੀ। ਪਰ ਪੰਜਾਬ ਵਿੱਚ ਚੋਣਾਂ ਨੇੜੇ ਹੋਣ ਕਰਕੇ ਪਾਰਟੀ ਕਿਸੇ ਵੀ ਤਰ੍ਹਾਂ ਦਾ ਜੋਖਮ ਚੁੱਕਣ ਤੋਂ ਬਚ ਰਹੀ ਹੈ। ਸ਼ਾਇਦ ਇਹ ਗੱਲ ਸਿੱਧੂ ਨੂੰ ਵੀ ਪਤਾ ਹੈ। ਇਸ ਲਈ ਉਹ ਹੁਣ ਵੀ ਆਪਣੇ ਰਵੱਈਏ 'ਤੇ ਕਾਇਮ ਹੈ ਅਤੇ ਵਿਰੋਧੀ ਧਿਰ ਦੇ ਆਗੂ ਵਾਂਗ ਕੰਮ ਕਰ ਰਹੇ ਹਨ ਜਾਂ ਇਹ ਕਹਿ ਲਈਏ ਕਿ ਭਾਜਪਾ ਦੀ 'ਬੀ' ਟੀਮ ਵਾਂਗ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:ਬਰਨਾਲਾ ਜੇਲ੍ਹ 'ਚ ਕੈਦੀ ਨਾਲ ਵਾਪਰੀ ਘਟਨਾ 'ਚ ਉਪ ਮੁੱਖ ਮੰਤਰੀ ਵਲੋਂ ਜਾਂਚ ਦੇ ਆਦੇਸ਼

ABOUT THE AUTHOR

...view details